• Social Media Links
  • Site Map
  • Accessibility Links
  • English
Close

Open Aam Aadmi Clinics in Khalra and Basarke

Publish Date : 17/08/2022

ਖਾਲੜਾ ਅਤੇ ਬਾਸਰਕੇ ‘ਚ ਖੁੱਲੇ ਆਮ ਆਦਮੀ ਕਲੀਨਿਕ
– ਹਰ ਵਿਅਕਤੀ ਨੂੰ ਮਿਲੇਗੀ ਮੁਫ਼ਤ ਦਵਾਈ
ਤਰਨਤਾਰਨ, 16 ਅਗਸਤ
ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਜੋ ਵਚਨ ਦਿੱਤਾ ਸੀ ਉਸਨੂੰ ਪੂਰਾ ਕਰਨ ਦੇ ਇਰਾਦੇ ਨਾਲ ਜਿਲ੍ਹੇ ਵਿੱਚ ਖਾਲੜਾ ਅਤੇ ਬਾਸਰਕੇ ਵਿਖੇ 2 ਆਮ ਆਦਮੀ ਕਲੀਨਿਕ ਸ਼ੁਰੂ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿੰਡ ਖਾਲੜਾ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਖੇਮਕਰਨ ਦੇ ਵਿਧਾਇਕ ਸ੍ਰੀ ਸਰਵਨ ਸਿੰਘ ਧੁੰਨ, ਤਰਨਤਾਰਨ ਤੋਂ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਸਿਵਲ ਸਰਜਨ ਡਾ ਸੀਮਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਕੁਲਤਾਰ ਸਿੰਘ ਵੀ ਮੌਜੂਦ ਰਹੇ। ਇਸੇ ਤਰ੍ਹਾਂ ਜ਼ਿਲ੍ਹੇ ਦਾ ਦੂਸਰਾ ਆਮ ਆਦਮੀ ਕਲੀਨਿਕ ਪਿੰਡ ਬਾਸਰਕੇ ਵਿਖੇ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ਼੍ਰੀ ਸਰਵਨ ਸਿੰਘ ਧੁੰਨ ਵਲੋਂ ਮੰਗਲਵਾਰ ਨੂੰ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ” ਮੌਕੇ ਲੋਕਾਂ ਨੂੰ ਪਹਿਲੇ ਪੜਾਅ ਤਹਿਤ ਸੂਬੇ ‘ਚ 75 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਸਟਾਫ਼, ਸਾਜ਼ੋ-ਸਾਮਾਨ ਅਤੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਇਆ ਗਿਆ ਹੈ, ਜਿਸ ਨਾਲ ਹਰ ਇਕ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਦਰਵਾਜ਼ੇ ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਪਿਤ ਕੀਤੇ ਗਏ ਹਨ ਕਿ ਸਿਹਤ ਸੰਭਾਲ ਸੂਬੇ ਦੇ ਹਰੇਕ ਨਾਗਰਿਕ ਦਾ ਅਧਿਕਾਰ ਹੈ ਅਤੇ ਇਸ ਸਹੂਲਤ ਨਾਲ ਸੂਬੇ ਦੇ ਹਰ ਨਾਗਰਿਕ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲਣਗੀਆਂ।
ਇਸ ਮੌਕੇ ਡਾ ਕਮਲਪ੍ਰੀਤ ਸਿੰਘ, ਡਾ ਹਰਕੀਰਤ ਕੌਰ, ਡਾ ਜੀਵਨਦੀਪ ਸਿੰਘ, ਡਾ ਧੀਰਜ ਸ਼ਰਮਾ, ਬਲਾਕ ਐਜੂਕੇਟਰ ਨਵੀਨ ਕਾਲੀਆ , ਫਾਰਮੇਸੀ ਅਫਸਰ ਰਾਮ ਕੁਮਾਰ, ਫਾਰਮੇਸੀ ਅਫਸਰ ਜਸਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਲਖਵਿੰਦਰ ਸਿੰਘ , ਗੁਰਵਿੰਦਰ ਸਿੰਘ, ਸਲਵਿੰਦਰ ਸਿੰਘ ਰਣਬੀਰ ਸਿੰਘ ਬਲਜਿੰਦਰ ਸਿੰਘ ਐਲਐਚਵੀ ਰਾਜਵਿੰਦਰ ਕੌਰ ਨਿੰਦਰਜੀਤ ਕੌਰ ਏਐਨਐਮ ਨਰਿੰਦਰ ਕੌਰ ਰਮਜੀਤ ਕੌਰ ਹਰ ਸੰਗੀਤ ਕੌਰ ਨਵਪ੍ਰੀਤ ਕੌਰ ਕੰਵਲਜੀਤ ਸੁਖਵਿੰਦਰਪਾਲ ਸਿੰਘ ਸੁਖਦੇਵ ਸਿੰਘ ਗੁਰਸਾਹਿਬ ਸਿੰਘ ਆਦਿ ਮੌਜੂਦ ਰਹੇ।

ਕੈਪਸ਼ਨ
ਬਾਸਰਕੇ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਸ ਸਰਵਣ ਸਿੰਘ ਧੁੰਨ।