The boys and girls of Patti block showed the essence-Ravinderpal Singh in ‘Khedan Watan Punjab diyan’
ਪੱਟੀ ਬਲਾਕ ਦੇ ਮੁੰਡੇ-ਕੁੜੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਵਿਖਾਏ ਜੌਹਰ-ਰਵਿੰਦਰਪਾਲ ਸਿੰਘ
ਸਾਰੇ ਵਰਗਾਂ ਵਿਚ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ-ਜਿਲ੍ਹਾ ਖੇਡ ਅਧਿਕਾਰੀ
ਤਰਨਤਾਰਨ, 2 ਸਤੰਬਰ ( )-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪੱਟੀ ਬਲਾਕ ਦੇ ਖੇਡ ਮੁਕਾਬਲੇ ਪੂਰੇ ਹੋ ਗਏ ਹਨ, ਜਿੰਨਾ ਵਿਚ ਖਿਡਾਰੀਆਂ ਤੇ ਖਿਡਾਰਨਾਂ ਨੇ ਵਧੀਆ ਜੌਹਰ ਵਿਖਾਏ। ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰਪਾਲ ਸਿੰਘ, ਜੋ ਕਿ ਇਸ ਖੇਡ ਮੇਲੇ ਦੇ ਜਿਲ੍ਹਾ ਨੋਡਲ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਖੇਡਾਂ ਵਿਚ ਭਾਗ ਲਿਆ। ਉਨਾਂ ਦੱਸਿਆ ਕਿ ਹੁਣ ਇਹ ਜੇਤੂ ਖਿਡਾਰੀ ਜਿਲ੍ਹਾ ਪੱਧਰੀ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਉਥੋਂ ਜੋ ਵੀ ਜਿੱਤਿਆ ਉਹ ਅੱਗੇ ਰਾਜ ਪੱਧਰ ਉਤੇ ਇਨਾਮੀ ਰਾਸ਼ੀ ਲਈ ਖੇਡੇਗਾ। ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਪੱਟੀ ਦੇ ਨਤੀਜਿਆਂ ਵਿਚ 100 ਮੀਟਰ ਦੌੜ ਲੜਕੇ ਅੰਡਰ 14 ਵਿਚ ਸਰਹਾਲੀ ਮੰਡ ਦਾ ਇਕਬਾਲ ਸਿੰਘ ਪਹਿਲੇ, ਸੇਕਰਡ ਹਾਰਟ ਸਕੂਲ ਦਾ ਅੰਮਿ੍ਰਤਪਾਲ ਸਿੰਘ ਦੂਸਰੇ ਤੇ ਇਸੇ ਸਕੂਲ ਦਾ ਉਦੇਵੀਰ ਸਿੰਘ ਤੀਸਰੇ ਸਥਾਨ ਉਤੇ ਰਿਹਾ। ਇਸੇ ਵਰਗ ਦੀਆਂ ਲੜਕੀਆਂ ਵਿਚ ਸਰਕਾਰੀ ਕੰਨਿਆ ਸਕੂਲ ਪੱਟੀ ਦੀਆਂ ਤਿੰਨੇ ਵਿਦਿਆਰਥਣਾਂ ਜੈਸਮੀਨ ਕੌਰ, ਮਹਿਕਦੀਪ ਕੌਰ ਤੇ ਰਜਨੀ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਉਤੇ ਰਹੀਆਂ। ਅੰਡਰ 14 ਦੀ 400 ਮੀਟਰ ਦੌੜ ਲੜਕੇ ਵਿਚ ਚੂਸਲੇਵੜ ਦਾ ਲਵਪ੍ਰੀਤ ਸਿੰਘ ਪਹਿਲੇ, ਵਰਨਾਲਾ ਦਾ ਜੁਗਰਾਜ ਸਿੰਘ ਦੂਸਰੇ ਤੇ ਚੂਸਲੇਵੜ ਦਾ ਮਨਦੀਪ ਸਿੰਘ ਤੀਸਰੇ ਸਥਾਨ ਉਤੇ ਰਿਹਾ। 600 ਮੀਟਰ ਲੜਕੇ ਵਿਚ ਪਿ੍ਰੰਸਪਾਲ ਸਿੰਘ, ਅਭੀਜੋਤ ਸਿੰਘ ਤੇ ਜਗਜੀਤ ਸਿੰਘ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਉਤੇ ਰਹੇ।
ਇਸੇ ਤਰਾਂ ਫੁੱਟਬਾਲ ਅੰਡਰ 14 ਵਿਚ ਘਰਿਆਲਾ ਸਕੂਲ ਪਹਿਲੇ, ਪੱਟੀ ਦੂਸਰੇ, ਅੰਡਰ 17 ਫੁੱਟਬਾਲ ਵਿਚ ਠੱਕਰਪੁਰਾ ਕਾਨਵੈਂਟ ਸਕੂਲ ਪਹਿਲੇ, ਫੋਰ ਐਸ ਸਕੂਲ ਬੂਹ ਦੂਸਰੇ, ਅੰਡਰ 21 ਫੁੱਟਬਾਲ ਵਿਚ ਬਾਬਾ ਬਿਧੀ ਚੰਦ ਕਲੱਬ ਪੱਟੀ ਪਹਿਲੇ ਤੇ ਸਰਕਾਰ ਸਕੂਲ ਹਰੀਕੇ ਦੂਸਰੇ, ਅੰਡਰ 40 ਫੁੱਟਬਾਲ ਵਿਚ ਘਰਿਆਲਾ ਪਹਿਲੇ ਤੇ ਪੱਟੀ ਦੂਸਰੇ ਸਥਾਨ ਉਤੇ ਰਹੇ।