The beginning of district level sports competitions under Khedan Wattan Punjab Diyan 2022
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਕੀਤਾ ਰਸਮੀ ਉਦਘਾਟਨ
ਤਰਨਤਾਰਨ 12 ਸਤੰਬਰ ;
ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਜਿਲ੍ਹਾ ਪੱਧਰ ਖੇਡਾਂ ਜੋ ਕਿ ਅੱਜ ਤੋਂ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਸਮਾਰੋਹ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿੱਚ ਸ੍ਰੀ ਮੋਨੀਸ਼ ਕੁਮਾਰ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਵੱਲੋਂ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਖੇਡਾਂ ਦਾ ਉਦਘਾਟਨ ਕਰਦੇ ਸਮੇਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਤੇ ਕਿਹਾ ਕਿ ਸਟੇਟ ਵਿੱਚ ਭਾਗ ਲੈਣ ਵਾਲੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਆਪਣੇ-ਆਪਣੇ ਈਵੈਂਟ ਦੇ ਹਿਸਾਬ ਨਾਲ ਟੀਚਾ ਮੰਨਦੇ ਹੋਏ ਜਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਵਧੀਆਂ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾਵੇ। ਬਲਾਕ ਪੱਧਰ ਤੇ ਐਥਲੈਟਿਕਸ ਗੇਮ ਦੇ ਜੇਤੂ ਖਿਡਾਰੀਆਂ ਤੋਂ ਇਲਾਵਾ ਜਿਲ੍ਹੇ ਦੇ ਆਨਲਾਈਨ ਅਤੇ ਆਫਲਾਈਨ ਰਜਿਸਟਰਡ ਹੋਏ ਜੂਡੋ ਅਤੇ ਹੈਂਡਬਾਲ ਦੇ ਖਿਡਾਰੀਆਂ ਦੇ ਵੀ ਅੰਡਰ-14, 17, 21 ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੋਰ ਆਹਲੂਵਾਲੀਆ ਜੀ ਵੱਲੋਂ ਜੂਡੋ ਗੇਮ ਲਈ ਸ੍ਰੀ ਗੁਰੂ ਅਰਜਨ ਦੇਵ ਸਮਾਰਟ ਸ:ਸ:ਸਕੂਲ ਵਿਖੇ ਉਦਘਾਟਨ ਕੀਤਾ ਗਿਆ। ਇਸ ਮੋਕੇ ਤੇ ਡਾ: ਦੀਪਕ ਭਾਟੀਆ ਐਸ ਡੀ ਐਮ ਖਡੂਰ ਸਾਹਿਬ, ਸ੍ਰ: ਹਰਭਗਵੰਤ ਸਿੰਘ ਡੀ ਈ ਓ (ਸੈਕੰਡਰੀ) ਤਰਨ ਤਾਰਨ, ਸ੍ਰ:ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ, ਸ੍ਰ: ਮਨਿੰਦਰ ਸਿੰਘ ਡੀ.ਐਮ.ਸਪੋਰਟਸ ਤਰਨਤਾਰਨ, ਸਮੂਹ ਸਟਾਫ/ਸਮੂਹ ਕੋਚਿਜ/ਐਜੂਕੇਸ਼ਨ ਦੇ ਸਮੂਹ ਸਰੀਰਿਕ ਸਿੱਖਿਆ ਅਧਿਆਪਕ ਹਾਜਿਰ ਸਨ।