Dr. Surinder Singh, take charge Chief Agriculture Officer Taran Taran.
ਡਾ: ਸੁਰਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਵਜੋ ਅਹੁੱਦਾ ਸੰਭਾਲਿਆ
ਮੀਟਿੰਗ ਵਿੱਚ ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨੀ ਹਿੱਤਾਂ ਵਿੱਚ ਕੰਮ ਕਰਨ ਦੇ ਦਿੱਤੇ ਦਿਸ਼ਾ – ਨਿਰਦੇਸ਼
ਤਰਨਤਾਰਨ 15 ਸਤੰਬਰ: ਡਾ: ਸੁਰਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਵਜੋ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਵਿਭਾਗ ਦੇ ਸਮੂਹ ਕੇੇਡਰ ਜਿਵੇ ਕਿ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉੱਪ ਨਿਰੀਖਕ ਅਤੇ ਜਿਲ੍ਹਾ ਹੈੱਡ ਕੁਆਟਰ ਸਟਾਫ ਨੇ ਉਹਨਾ ਦਾ ਨਿੱਘਾ ਸੁਆਗਤ ਕੀਤਾ ਗਿਆ। ਉਹਨਾ ਵੱਲੋ ਸਮੂਹ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਕਰਦੇ ਹੋਏ ਦਿਸ਼ਾ – ਨਿਰਦੇਸ਼ ਦਿੱਤੇ ਕਿ ਝੋਨੇ ਦੀ ਕਟਾਈ ਤੋ ਬਾਅਦ ਕਿਸਾਨਾਂ ਵੱਲੋ ਪਰਾਲੀ ਦਾ ਸਾੜਨਾ ਜਿਲ੍ਹਾ ਤਰਨ ਤਾਰਨ ਵਿੱਚ ਇੱਕ ਅਹਿਮ ਸਮੱਸਿਆ ਹੈ। ਇਸ ਲਈ ਸਮੂਹ ਖੇਤੀ ਸਟਾਫ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕਰਕੇ ਜਾਗਰੂਕ ਕੈਂਪਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕਰਨ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋ ਰੋਕਿਆ ਜਾ ਸਕੇ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਖੇਤੀ ਇੰਨਪੁਟਸ ਜਿਵੇ ਕਿ ਖਾਦ, ਦਵਾਈਆਂ ਅਤੇ ਬੀਜਾਂ ਦੇ ਸੈਂਪਲ ਟੀਚੇ ਅਨੁਸਾਰ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਮਿਆਰੀ ਖੇਤੀ ਇੰਨਪੁਟਸ ਮੁਹੱਈਆ ਹੋ ਸਕਣ। ਉਹਨਾਂ ਨੇ ਸਮੂਹ ਸਟਾਫ ਨੂੰ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਉਹ ਇਹਨਾਂ ਸਕੀਮਾਂ ਦਾ ਲਾਭ ਵੱਧ ਤੋ ਵੱਧ ਲੈ ਸਕਣ। ਡਾ: ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਖੇਤੀ ਮਸ਼ੀਨਰੀ ਪਿਛਲੇ ਸਮੇਂ ਦੋਰਾਨ ਉਪਦਾਨ ਤੇ ਖਰੀਦੀ ਗਈ ਹੈ, ਉਸਨੂੰ ਵਰਤਦੇ ਹੋਏ ਪਰਾਲੀ ਦੀ ਰਹਿੰਦ – ਖੂਹਿੰਦ ਨੂੰ ਖੇਤਾਂ ਵਿੱਚ ਹੀ ਦਬਾਇਆ ਜਾਵੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ, ਸਾਹ ਦੀਆਂ ਬਿਮਾਰੀਆਂ ਅਤੇ ਹਾਦਸਿਆਂ ਤੋ ਬਚਿਆ ਜਾ ਸਕੇ। ਉਹਨਾ ਇਹ ਵੀ ਕਿਹਾ ਕਿ ਇਸ ਸਮੇਂ ਜੋ ਮਸ਼ੀਨਰੀ ਸੋਸਾਇਟੀਆਂ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਵੱਲੋ ਖਰੀਦੀ ਗਈ ਹੈ ਦਾ ਵੱਧ ਤੋ ਵੱਧ ਲਾਹਾ ਲਿਆ ਜਾਵੇ ਇਸ ਮੀਟਿੰਗ ਵਿੱਚ ਡਾ: ਹਰਪਾਲ ਸਿੰਘ ਪੰਨੂ , ਡਾ: ਭੁਪਿੰਦਰ ਸਿੰਘ, ਡਾ: ਬਲਜਿੰਦਰ ਸਿੰਘ ਨੌਸ਼ਿਹਰਾ ਪੰਨੂਆਂ, ਡਾ: ਬਲਜਿੰਦਰ ਸਿੰਘ ਗੰਡੀਵਿੰਡ, ਡਾ: ਮਲਵਿੰਦਰ ਸਿੰਘ ਢਿਲੋ, ਡਾ: ਰੁਲਦਾ ਸਿੰਘ ਸਾਰੇ ਖੇਤੀਬਾੜੀ ਅਫਸਰ, ਸਮੂਹ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉੱਪ ਨਿਰੀਖਕ, ਆਤਮਾ ਅਤੇ ਇੰਜੀਨੀਅਰਿੰਗ ਸ਼ਾਖਾ ਦੇ ਕਰਮਚਾਰੀ ਮੌਜੂਦ ਸਨ।