Random checking of dealers of fertilizers, pesticides and seeds by the Agriculture Department
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀਬਾੜੀ ਵਿਭਾਗ ਵੱਲੋਂ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ਼ਾਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ
ਸਮੂਹ ਡੀਲਰਾਂ ਨੂੰ ਮਿਆਰੀ ਖੇਤੀ ਇੰਨਪੁਟਸ, ਕਿਸਾਨਾਂ ਨੂੰ ਬਿੱਲ ਸਮੇਤ ਦੇਣ ਦੀ ਕੀਤੀ ਹਦਾਇਤ
ਤਰਨ ਤਾਰਨ, 03 ਅਕਤੂਬਰ :
ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਵਰਤੋਂ ਵਿੱਚ ਆਉਣ ਵਾਲੇ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ਼ਾਂ ਦੀ ਜ਼ਿਲੇ ਵਿੱਚ ਮਿਆਰੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅੱਜ ਬਲਾਕ ਖਡੂਰ ਸਾਹਿਬ ਅਤੇ ਆਸਪਾਸ ਦੇ ਇੰਨਪੁਟ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਟੀਮ ਜਿਸ ਵਿੱਚ ਡਾ. ਹਰਪਾਲ ਸਿੰਘ ਪੰਨੂੰ ਖੇਤੀਬਾੜੀ ਅਫਸਰ ਚੋਹਲਾ ਸਾਹਿਬ, ਡਾ. ਮਾਲਵਿੰਦਰ ਸਿੰਘ ਢਿਲੋਂ ਖੇਤੀਬਾੜੀ ਅਫਸਰ ਖਡੂਰ ਸਾਹਿਬ, ਡਾ. ਗੁਰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇੰਨ), ਡਾ. ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ. ਪੀ), ਤਰਨਤਾਰਨ ਅਤੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਖਡੂਰ ਸਾਹਿਬ ਨਾਲ ਇੰਨਪੁਟਸ ਡੀਲਰਾਂ ਦੀ ਚੈਕਿੰਗ ਕੀਤੀ ।
ਉਹਨਾਂ ਦੱਸਿਆ ਕਿ ਜੋ ਵੀ ਊਣਤਾਈਆਂ ਪਾਈਆਂ ਗਈਆ ਹਨ ਉਸ ਸਬੰਧੀ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਇਸ ਸਬੰਧੀ ਜੇਕਰ ਕਿਸੇ ਡੀਲਰ ਵਲੋਂ ਢੁਕਵਾਂ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ । ਉਹਨਾਂ ਸਮੂਹ ਡੀਲਰਾਂ ਨੂੰ ਮਿਆਰੀ ਖੇਤੀ ਇੰਨਪੁਟਸ, ਕਿਸਾਨਾਂ ਨੂੰ ਬਿੱਲ ਸਮੇਤ ਦੇਣ ਦੀ ਸਖਤ ਹਦਾਇਤ ਕੀਤੀ ਅਤੇ ਜ਼ਿਲੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕੋਈ ਇਨਪੁਟਸ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ਼ ਖਰੀਦਣਾ ਹੈ ਕਿ ਲੋੜੀਂਦਾ ਬਿੱਲ ਜ਼ਰੂਰ ਲਿਆ ਜਾਵੇ ।
ਉਹਨਾਂ ਸਮੂਹ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਇੰਨਪੁਟਸ ਮੁਹੱਈਆ ਕਰਾਉਣ ਲਈ ਲਗਾਤਾਰ ਡੀਲਰਾਂ ਦੀ ਚੈਕਿੰਗ ਕਰਦੇ ਰਹਿਣ ਅਤੇ ਟੀਚੇ ਅਨੁਸਾਰ ਕੁਆਲਟੀ ਕੰਟਰੋਲ ਲਈ ਖੇਤੀ ਇੰਨਪੁਟਸ ਦੇ ਸੈਂਪਲ ਪੂਰੇ ਕੀਤੇ ਜਾਣ ।