• Social Media Links
  • Site Map
  • Accessibility Links
  • English
Close

Gram Panchayat Kala District TarnTaran was honored with a cash prize of Rs 1 lakh as the cleanest village in the district under “My Village, My Responsibility”.

Publish Date : 04/10/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗ੍ਰਾਮ ਪੰਚਾਇਤ ਕੱਲ੍ਹਾ ਜ਼ਿਲ੍ਹਾ ਤਰਨ ਤਾਰਨ ਨੂੰ “ਮੇਰਾ ਪਿੰਡ, ਮੇਰੀ ਜਿੰਮੇਵਾਰੀ” ਤਹਿਤ ਜ਼ਿਲ੍ਹੇ ਦੇ ਸਭ ਤੋਂ ਸਾਫ਼-ਸੁਥਰੇ ਪਿੰਡ ਵੱਜੋਂ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ
ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜ਼ਿਲ੍ਹੇ ਭਰ ਦੇ ਪਿੰਡਾਂ ਦੇ ਕਰਵਾਏ ਗਏ ਸਨ ਸਵੱਛਤਾ ਮੁਕਾਬਲੇ
ਤਰਨ ਤਾਰਨ, 03 ਅਕਤੂਬਰ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਵੱਲੋ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜ਼ਿਲ੍ਹੇ ਭਰ ਦੇ ਪਿੰਡਾਂ ਦੇ ਸਵੱਛਤਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੇ ਭਾਗ ਲਿਆ, ਜਿਹਨਾਂ ਵਿੱਚੋ ਪਿੰਡ ਕੱਲ੍ਹਾ ਦੀ ਗ੍ਰਾਮ ਪੰਚਾਇਤ ਨੇ “ਮੇਰਾ ਪਿੰਡ ਮੇਰੀ ਜ਼ਿੰਮੇਵਾਰੀ” ਮੁਹਿੰਮ ਤਹਿਤ ਜ਼ਿਲ੍ਹੇ ਦਾ ਸਭ ਤੋ ਸਾਫ ਸੁਥਰਾ ਪਿੰਡ ਹੋਣ ‘ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੇ ਨਿਰੀਖਣ ਦੇ ਨਤੀਜੇ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ।
ਜਿਕਰਯੋਗ ਹੈ ਕਿ ਸ੍ਰ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਰਾਜ ਪੱਧਰੀ ਸਵੱਛ ਭਾਰਤ ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆ ਦੀਆਂ ਗ੍ਰਾਮ ਪੰਚਾਇਤਾਂ ਵੱਲੋ ਭਾਗ ਲਿਆ ਗਿਆ।ਇਸ ਮੌਕੇ ‘ਤੇ ਮੁੱਖ ਮਹਿਮਾਨ ਸ਼੍ਰੀ ਬ੍ਰਹਮ ਸ਼ੰਕਰ ਜਿੰਪਾਂ ਕੈਬਨਿਟ ਮੰਤਰੀ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਗ੍ਰਾਮ ਪੰਚਾਇਤ ਕੱਲ੍ਹਾ ਬਲਾਕ ਖਡੂਰ ਜ਼ਿਲ੍ਹਾ ਤਰਨ ਤਾਰਨ ਨੂੰ “ਮੇਰਾ ਪਿੰਡ, ਮੇਰੀ ਜਿੰਮੇਵਾਰੀ ਤਹਿਤ ਜਿਲ੍ਹੇ ਦੇ ਸਭ ਤੋਂ ਸਾਫ਼ ਸੁਥਰੇ ਪਿੰਡ ਵੱਜੋਂ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਾਨਯੋਗ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵਲੋ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਓ. ਡੀ. ਐੱਫ ਪਲੱਸ (ਅਸਪਾਈਰਿੰਗ ਕੈਟਾਗਰੀ) ਵਿੱਚ “ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ” ਮੁਹਿੰਮ ਤਹਿਤ ਜ਼ਿਲ੍ਹੇ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਚੁਣਿਆ ਗਿਆ ਹੈ। ਪਿੰਡ ਵਿੱਚ ਸਮੁਦਾਇਕ ਪਖਾਨਾ ਬਣਿਆ ਹੋਇਆ ਹੈ, ਜਿਸ ਦੀ ਵਰਤੋਂ ਪਿੰਡ ਦੀਆਂ ਔਰਤਾਂ, ਬੱਚੇ, ਮਰਦ, ਅੰਗਹੀਣ, ਰਾਹਗੀਰ ਤੇ ਪ੍ਰਵਾਸੀ ਮਜ਼ਦੂਰ ਕਰਦੇ ਹਨ।
ਪਿੰਡ ਵਿੱਚ ਤਰਲ ਕੂੜੇ ਦੇ ਪ੍ਰਬੰਧਨ ਲਈ ਸੀਚੇਵਾਲ ਮਾਡਲ ਛੱਪੜ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਬੱਚਿਆ ਦਾ ਪਾਰਕ ਓਪਨ ਜਿੰਮ ਅਤੇ ਇੱਕ ਹਰਿਆਵਲ ਝੀਲ ਬਣਾਈ ਗਈ ਹੈ । ਛੱਪੜ ਦੀ ਸੁੰਦਰ ਦਿੱਖ ਨੂੰ ਦੇਖਣ ਲਈ ਵੱਖ-ਵੱਖ ਪਿੰਡਾ ਅਤੇ ਜ਼ਿਲ੍ਹਿਆ ਤੋਂ ਲੋਕ ਇਥੇ ਦੌਰਾ ਕਰਦੇ ਹਨ । ਇਸ ਤੋ ਇਲਾਵਾ ਵੱਖ-ਵੱਖ ਪਿੰਡਾ ਦਾ ਯੂਥ ਇਥੋ ਦੀ ਸੁੰਦਰਤਾ ਨਾਲ ਸੈਲਫ਼ੀਆ ਕਰਵਾਉਦੇ ਹਨ ਅਤੇ ਨਵ ਵਿਆਹੇ ਜੋੜਿਆ ਵੱਲੋ ਵੀ ਇਥੇ ਪ੍ਰੀ-ਵੈਡਿੰਗ ਸ਼ੂਟ ਲਈ ਵੀ ਦਿਲਚਪਸੀ ਲਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋ ਇਸ ਸਥਾਨ ‘ਤੇ ਬੇੜੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਅਨੰਦ ਹਰੇਕ ਵਰਗ ਦੇ ਅਤੇ ਉਮਰ ਦੇ ਵਿਅਕਤੀ ਪ੍ਰਾਪਤ ਕਰਦੇ ਹਨ । ਇਸ ਛੱਪੜ ਵਿੱਚ ਗ੍ਰਾਮ ਪੰਚਾਇਤ ਵੱਲੋ ਮੱਛੀ ਪਾਲਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਤੋਂ ਪੰਚਾਇਤ ਨੂੰ ਸਲਾਨਾ 1 ਲੱਖ 10 ਹਜ਼ਾਰ ਰੁਪਏ ਆਮਦਨ ਪ੍ਰਾਪਤ ਹੁੰਦੀ ਹੈ । ਗ੍ਰਾਮ ਪੰਚਾਇਤ ਵੱਲੋਂ ਬਲਾਕ ਪੱਧਰ ‘ਤੇ ਬਣਾਏ ਜਾਣ ਵਾਲੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਸਬੰਧੀ ਮਤਾ ਪਾਸ ਕੀਤਾ ਗਿਆ ਹੈ, ਜੋ ਕਿ ਬਹੁਤ ਜਲਦ ਪਿੰਡ ਵਿੱਚ ਲਗਾਇਆ ਜਾਵੇਗਾ ।
ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਵੱਲੋਂ ਹੀ ਜਲਦ ਹੀ ਗਿੱਲੇ ਕੂੜਾ ਅਤੇ ਸੂਕੇ ਕੂੜੇ ਦਾ ਪ੍ਰਬੰਧਨ ਲਈ ਪ੍ਰੋਜੈਕਟ ਲਗਾ ਰਹੀ ਹੈ, ਉਪਰੋਕਤ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਤੋ ਬਾਅਦ ਇਹ ਪਿੰਡ ਇੱਕ ਮਾਡਲ ਸ੍ਰੇਣੀ ਦੇ ਪਿੰਡ ਵਿੱਚ ਸ਼ਾਮਲ ਹੋ ਜਾਵੇਗਾ, ਜੋ ਕਿ ਦੂਸਰੇ ਪਿੰਡਾਂ ਲਈ ਇੱਕ ਚਾਨਣ ਸਰੋਤ ਹੈ ।