Punjab State Food Commission member Mr. Vijay Dutt inspected the mid-day meal in various government schools of the district Expressed satisfaction over the work of mid-day meal and mid-day meal workers being given in schools during checking.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ ਮਿਡ ਡੇ ਮੀਲ ਦੀ ਜਾਂਚ
ਚੈਕਿੰਗ ਦੌਰਾਨ ਸਕੂਲਾਂ ਵਿੱਚ ਦਿੱਤੇ ਜਾ ਰਹੇ ਮਿਡ-ਡੇ-ਮੀਲ ਅਤੇ ਮਿਡ-ਡੇ-ਮੀਲ ਵਰਕਰਾਂ ਦੇ ਕੰਮ ‘ਤੇ ਪ੍ਰਗਟਾਈ ਤਸੱਲੀ
ਤਰਨ ਤਾਰਨ, 06 ਅਕਤੂਬਰ :
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਅਤੇ ਡਿਪੂਆਂ ‘ਤੇ ਰਾਸ਼ਨ ਸਪਲਾਈ ਦੀ ਮਿਕਦਾਰ ਤੇ ਗੁਣਵੱਤਾ ਸਬੰਧੀ ਚੈਕਿੰਗ ਕੀਤੀ ਗਈ ।
ਉਹਨਾਂ ਸਰਕਾਰੀ ਐਲੀਮੈਂਟਰੀ ਸਕੂਲ ਸੇਰੋਂ, ਆਂਗਣਵਾੜੀ ਸੈਂਟਰ ਸੇਰੋਂ, ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ, ਸਰਕਾਰੀ ਮਿਡਲ ਸਕੂਲ ਚੁਤਾਲਾ, ਆਂਗਨਵਾੜੀ ਸੈਂਟਰ ਚੁਤਾਲਾ, ਸਰਕਾਰੀ ਐਲੀਮੈਂਟਰੀ ਸਕੂਲ ਮੋਹਨਪੁਰ, ਸਰਕਾਰੀ ਮਿਡਲ ਸਕੂਲ ਮੋਹਨਪੁਰ, ਆਂਗਣਵਾੜੀ ਸੈਂਟਰ ਮੋਹਨਪੁਰ ਦੀ ਚੈਕਿੰਗ ਦੌਰਾਨ ਸਕੂਲਾਂ ਵਿੱਚ ਦਿੱਤੇ ਜਾ ਰਹੇ ਮਿਡ-ਡੇ-ਮੀਲ ਅਤੇ ਮਿਡ-ਡੇ-ਮੀਲ ਵਰਕਰਾਂ ਦੇ ਕੰਮ ਅਤੇ ਡਿਪੂ ਦੀ ਵੰਡ ‘ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਵਿਜੇ ਦੱਤ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਆਮ ਅਵਾਮ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਾਡਾ ਮਕਸਦ ਸਾਫ ਸੁਥਰਾ ਤੇ ਸਹੀ ਮਾਤਰਾ ਵਿੱਚ ਭੋਜਨ ਬੱਚਿਆਂ ਤੱਕ ਅਤੇ ਡੀਪੂ ਦੀ ਵੰਡ ਸਹੀ ਮਾਤਰਾ ਵਿੱਚ ਕਾਰਡ ਧਾਰਕਾਂ ਤੱਕ ਪਹੁੰਚਾਉਣਾ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ 9876764545 ਹਰੇਕ ਸਕੂਲ ਅਤੇ ਡੀਪੂ ਦੇ ਬਾਹਰ ਲਿਖਵਾਇਆ ਜਾਵੇ ਤਾਂ ਜੋ ਆਮ ਪਬਿਲਕ ਦੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਹੋਵੇ ਤਾਂ ਉਹ ਉਕਤ ਹੈਲਪ ਲਾਈਨ ‘ਤੇ ਨੋਟ ਕਰਵਾ ਸਕਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ. ਪਰਮਜੀਤ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਸਹਿਬਾਨ ਦੁਆਰਾ ਬਿਹਤਰੀਨ ਖਾਣਾ ਬਣਾਇਆ ਜਾ ਰਿਹਾ ਹੈ ।ਇਸ ਦੌਰਾਨ ਉਹਨਾਂ ਨਾਲ ਮੈਡਮ ਸ੍ਰੀਮਤੀ ਰਾਜਿੰਦਰ ਕੌਰ ਇੰਸਪੈਕਟਰ ਫੂਡ ਸਪਲਾਈ ਤਰਨ ਤਾਰਨ, ਮੈਡਮ ਅਮਰਜੀਤ ਕੌਰ ਸਹਾਇਕ ਫੂਡ ਸਪਲਾਈ ਅਫ਼ਸਰ ਤਰਨ ਤਾਰਨ, ਮੈਡਮ ਪਰਮਜੀਤ ਕੌਰ ਸੀ. ਡੀ. ਪੀ. ਓ. ਅਤੇ ਸ. ਗੁਰਮੀਤ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ (ਪ੍ਰੀਖਿਆ) ਤਰਨ ਤਾਰਨ ਹਾਜ਼ਰ ਸਨ।