Sakhi One Stop Center Main Objective To create awareness among women about their rights – Anita Kumari
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਖੀ ਵਨ ਸਟੌਪ ਸੈਂਟਰ ਮੁੱਖ ਉਦੇਸ਼ ਔਰਤਾਂ ਵਿੱਚ ਉਨ੍ਹਾਂ ਦੇ ਅਧਿਕਾਰਾ ਪ੍ਰਤੀ ਜਾਗਰੂਕਤਾ ਲਿਆਉਣਾ-ਅਨੀਤਾ ਕੁਮਾਰੀ
ਸਖੀ ਵਨ ਸਟੌਪ ਸੈਂਟਰ ਵੱਲੋ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ-ਵੱਖ ਥਾਵਾਂ ਉਪਰ ਲਗਾਏ ਗਏ ਜਾਗਰੂਕਤਾ ਕੈਂਪ
ਤਰਨ ਤਾਰਨ, 31 ਅਕਤੂਬਰ :
ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਦੀ ਸੈਂਟਰ ਐਡਮਿਨਸਟ੍ਰੇਟਰ ਮਿਸ ਅਨੀਤਾ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਖੀ ਵਨ ਸਟੌਪ ਸੈਂਟਰ ਮੁੱਖ ਉਦੇਸ਼ ਤਰਨ ਤਾਰਨ ਅਤੇ ਪੂਰੇ ਪੰਜਾਬ ਦੀਆ ਔਰਤਾਂ ਵਿੱਚ ਉਨ੍ਹਾ ਦੇ ਅਧਿਕਾਰਾ ਪ੍ਰਤੀ ਜਾਗਰੂਕਤਾ ਲਿਆਉਣਾ ਹੈ।
ਉਹਨਾਂ ਦੱਸਿਆ ਕਿ ਦਫਤਰ ਵਿੱਚ ਹੁਣ ਤੱਕ ਹਿੰਸਾ ਨਾਲ ਪ੍ਰਭਾਵਿਤ ਔਰਤਾਂ ਦੇ 854 ਕੇਸ ਦਰਜ ਹੋ ਚੁੱਕੇ ਹਨ ਅਤੇ ਉਨ੍ਹਾ ਨੂੰ ਡਾਕਟਰੀ , ਕਾਨੂੰਨੀ , ਪੁਲਿਸ ਅਤੇ ਕਾਉਸਲਿੰਗ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।ਸਖੀ ਵਨ ਸਟੌਪ ਸੈਂਟਰ ਦਾ ਉਦੇਸ਼ ਪ੍ਰਾਈਵੇਟ ਅਤੇ ਜਨਤਕ ਥਾਵਾਂ ਤੇ ਪਰਿਵਾਰਕ, ਕਮਿਊਨਿਟੀ ਅਤੇ ਕੰਮ ਦੇ ਸਥਾਨਾ ਤੇ ਹਿੰਸਾ ਦੁਆਰਾ ਪ੍ਰਭਾਵਿਤ ਔਰਤਾਂ ਨੂੰ ਉਨ੍ਹਾ ਦੇ ਹੱਕਾ ਲਈ ਜਾਗਰੂਕ ਕਰਨਾ ਅਤੇ ਨਿਆ ਦਿਵਾਉਣਾ ਹੈ।ਇਸ ਲਈ ਅਕਤੂਬਰ, 2022 ਵਿੱਚ ਸਖੀ ਵਨ ਸਟੌਪ ਸੈਂਟਰ ਵੱਲੋ ਜਿਲ੍ਹਾ ਤਰਨ ਤਾਰਨ ਵਿੱਚ ਵੱਖ ਵੱਖ ਥਾਵਾ ਉਪਰ ਜਾਗਰੂਕਤਾ ਕੈਪ ਲਗਾਏ ਗਏ ਹਨ।
ਉਹਨਾਂ ਦੱਸਿਆ ਕਿ ਸਖੀ ਵਨ ਸਟੌਪ ਸੈਂਟਰ ਵੱਲੋ ਹਿੰਸਾ ਦੁਆਰਾ ਪ੍ਰਭਾਵਿਤ ਔਰਤਾਂ ਜੋ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਅਤੇ ਆਰਥਿਕ ਸ਼ੋਸ਼ਣ ਦਾ ਸਾਹਮਣਾ ਕਰ ਰਹੀਆ ਹਨ, ਉਹਨਾ ਦੀ ਉਮਰ ਦੀ ਪ੍ਰਵਾਹ ਕੀਤੇ ਬਿਨ੍ਹਾ ਹਿੰਸਾ ਪ੍ਰਭਾਵਿਤ ਔਰਤਾਂ ਨੂੰ ਇੱਕ ਹੀ ਛੱਤ ਥੱਲੇ ਸਾਰੀਆ ਸਹੂਲਤਾ ਮੁਫਤ ਪ੍ਰਦਾਨ ਕੀਤੀਆ ਜਾਂਦੀਆ ਹਨ।ਪ੍ਰਦਾਨ ਕੀਤੀਆ ਜਾਣ ਵਾਲੀਆਂ ਸਹੁੂਲਤਾਵਾ ਵਿੱਚ ਐਮਰਜੈਸੀ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਚਕਿਸਤਿਕ ਕੌਸਲਿੰਗ ਅਤੇ ਮੁਫਤ ਸ਼ੋਰਟ ਸਟੇਅ ਦੀਆ ਸਹੂਲਤਾਵਾ ਪੀੜਿਤ ਮਹਿਲਾਵਾ ਨੂੰ ਮੁਫਤ ਪ੍ਰਦਾਨ ਕੀਤੀਆ ਜਾਂਦੀਆ ਹੈ।
ਉਹਨਾਂ ਦੱਸਿਆ ਕਿ ਪੀੜਿਤ ਮਹਿਲਾਵਾ ਇਹ ਸਹੂਲਤਾਵਾ ਪ੍ਰਾਪਤ ਕਰਨ ਵਾਸਤੇ ਦਫਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਦੇ ਨੰਬਰ 01852-222181 ਅਤੇ ਪੁਲਿਸ ਹੈਲਪ-ਲਾਈਨ ਨੰਬਰ 112 ਉੱਪਰ ਸੰਪਰਕ ਕਰਕੇ ਆਪਣੇ ਜੀਵਨ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾ ਸਕਦੀਆ ਹੈ।