Ekta Diwas celebrated on the occasion of Sardar Vallabhbhai Patel’s birth anniversary by Nehru Yuva Kendra Tarn Taran
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ `ਤੇ ਮਨਾਇਆ ਗਿਆ ਏਕਤਾ ਦਿਵਸ
ਤਰਨ ਤਾਰਨ, 31 ਅਕਤੂਬਰ :
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਵਿਕਾਸ ਬਲਾਕਾਂ ਵਿੱਚ ਵੱਖ-ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਸਥਾਨਕ ਸਕੂਲਾਂ ਦੇ ਸਹਿਯੋਗ ਨਾਲ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ `ਤੇ ਏਕਤਾ ਦਿਵਸ ਮਨਾਇਆ ਗਿਆ।
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਇਸ ਸਾਲ ਏਕਤਾ ਦਿਵਸ ਮੌਕੇ ਜ਼ਿਲ੍ਹੇ ਭਰ ਵਿੱਚ ਏਕਤਾ ਦੌੜ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਜਸਲੀਨ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਿਭਾਗ ਦੇ ਸਹਿਯੋਗ ਨਾਲ ਮਾਤਾ ਗੰਗਾ, ਸਰਕਾਰੀ ਸਕੂਲ ਮੰਡੀ, ਸਰਕਾਰੀ ਸਕੂਲ ਪੰਡੋਰੀ ਗੋਰਾ, ਸਰਸਵਤੀ ਦੇਵੀ ਸਕੂਲ, ਸਰਕਾਰੀ ਸਕੂਲ ਰਟੌਲ ਵਿੱਚ ਦੌੜਾਂ ਕਰਵਾਈਆਂ ਗਈਆਂ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਭਗਵੰਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਮਾਤਾ ਗੰਗਾ ਸਕੂਲ ਦੇ ਪਿ੍ੰਸੀਪਲ ਮੈਡਮ ਰਵਿੰਦਰ ਕੌਰ, ਡੀ.ਐਮ ਸਪੋਰਟਸ ਮਨਿੰਦਰ ਸਿੰਘ, ਸਰਕਾਰੀ ਸਕੂਲ ਰਾਊਾਡ ਦੇ ਪਿ੍ੰਸੀਪਲ ਸੁਖਮਿੰਦਰ ਸਿੰਘ, ਸਰਕਾਰੀ ਸਕੂਲ ਪੰਡੋਰੀ ਗੋਰਾ ਪਿ੍ੰਸੀਪਲ ਗੀਤਾ ਜਾਲੀ, ਸਰਸਵਤੀ ਦੇਵੀ ਸਕੂਲ ਦੇ ਪਿ੍ੰਸੀਪਲ ਜਸਵਿੰਦਰ ਪਾਲ ਸਿੰਘ, ਗੁਰਦੇਵ ਸਿੰਘ, ਮਲਕੀਤ ਕੌਰ, ਲਖਵਿੰਦਰ ਕੌਰ, ਜਸਵਿੰਦਰ ਸਿੰਘ ਕੌਰ, ਡਾ. ਇੰਦਰਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਨੇ ਦੱਸਿਆ ਕਿ ਇਸ ਸਾਲ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਏਕਤਾ ਦੌੜ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਨ੍ਹਾਂ ਦੌੜਾਂ ਦੇ ਆਯੋਜਨ ਦਾ ਮਕਸਦ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ। ਏਕਤਾ ਦਿਵਸ ਪ੍ਰੋਗਰਾਮ ਤਹਿਤ ਯੂਥ ਕਲੱਬਾਂ, ਯੂਥ ਵਲੰਟੀਅਰਾਂ ਅਤੇ ਸਥਾਨਕ ਸਕੂਲਾਂ ਦੇ ਸਹਿਯੋਗ ਨਾਲ ਹੇਠ ਲਿਖੀਆਂ ਗਤੀਵਿਧੀਆਂ ਕੀਤੀਆਂ ਗਈਆਂ, ਜਿਵੇਂ ਕਿ ਏਕਤਾ ਰਨ ਅਤੇ ਪਦਯਾਤਰਾ, ਸਾਈਕਲ ਰੈਲੀ, ਮੋਟਰਸਾਈਕਲ ਰੈਲੀ ਆਦਿ।