6367 metric tons of D. A. P. Fertilizers Supplied So far – District Manager Markfed
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਾਰਕਫੈੱਡ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ ਸਪਲਾਈ ਕੀਤੀ ਗਈ 6367 ਮੀਟਰਿਕ ਟਨ ਡੀ. ਏ. ਪੀ. ਖਾਦ- ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ
ਤਰਨ ਤਾਰਨ, 09 ਨਵੰਬਰ :
ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਸ਼੍ਰੀ ਸਚਿਨ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੀ ਫਸਲ ਅਤੇ ਤਰਨ ਤਾਰਨ ਜਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਮਾਰਕਫੈੱਡ ਵੱਲੋਂ ਡੀ. ਏ. ਪੀ. ਖਾਦ ਦੀ ਸਪਲਾਈ ਕੀਤੀ ਗਈ ਹੈ। ਇਸ ਵਾਰ ਸਭਾਵਾਂ ਵੱਲੋਂ ਖਾਦ ਦੀ ਡੀਮਾਂਡ 7283 ਮੀਟਰਿਕ ਟਨ ਦੀ ਆਈ ਸੀ, ਜਿਸ ਵਿੱਚੋਂ ਮਾਰਕਫੈੱਡ ਇਫਕੋਂ ਦਾ ਹਿੱਸਾ 65:35 ਹੈ। ਇਸ ਹਿਸਾਬ ਨਾਲ ਮਾਰਕਫੈੱਡ ਵੱਲੋਂ 4734 ਮੀਟਰਿਕ ਟਨ ਡੀ. ਏ. ਪੀ. ਸਪਲਾਈ ਕਰਨਾ ਬਣਦਾ ਸੀ। ਮਾਰਕਫੈੱਡ ਵੱਲੋਂ ਹੁਣ ਤੱਕ 6367 ਮੀਟਰਿਕ ਟਨ ਡੀ. ਏ. ਪੀ. ਸਪਲਾਈ ਕੀਤਾ ਗਿਆ ਹੈ।
ਉਹਨਾਂ ਦੱਸਿਆਂ ਕਿ ਸਹਿਕਾਰੀ ਸਭਾਵਾਂ ਵਿੱਚ ਡੀ. ਏ. ਪੀ. ਦੀ ਮੰਗ ਵੱਧਣ ਕਾਰਨ ਅਤੇ ਇਫਕੋ ਵੱਲੋਂ ਖਾਦ ਦੀ ਸਪਲਾਈ ਘੱਟ ਆਉਣ ਕਰਕੇ ਤਰਨ ਤਾਰਨ ਜਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਡੀ. ਏ. ਪੀ. ਦੀ ਘਾਟ ਮਹਿਸੂਸ ਕੀਤੀ ਗਈ ਸੀ। ਪਰ ਮਾਰਕਫੈੱਡ ਵੱਲੋਂ ਆਪਣੇ ਹਿੱਸੇ ਦਾ 100% ਡੀ. ਏ. ਪੀ. ਸਪਲਾਈ ਕਰਨ ਤੋਂ ਬਾਅਦ ਸਹਿਕਾਰੀ ਸਭਾਵਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਹੁਣ ਤੱਕ 35 % ਡੀ.ਏ.ਪੀ. ਦੀ ਹੋਰ ਸਪਲਾਈ ਕਰ ਦਿੱਤੀ ਗਈ ਹੈ ਤਾਂ ਜੋ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਖਾਦ ਦੀ ਕੋਈ ਮੁਸ਼ਕਿਲ ਨਾ ਆਵੇ।
ਇਸ ਸਬੰਧੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਵੀ ਮਾਰਕਫੈੱਡ ਦੇ ਕੰਮ /ਵੰਡ ਉੱਪਰ ਤਸੱਲੀ ਪ੍ਰਗਟ ਕੀਤੀ ਗਈ ਹੈ। ਮਾਰਕਫੈੱਡ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਕਿਸਾਨ ਖਾਦਾਂ ਦੀ ਵਰਤੋਂ ਲੋੜ ਮੁਤਾਬਿਕ ਕਰਨ ਕਿਉਂਕਿ ਜ਼ਿਆਦਾ ਖਾਦ ਦੀ ਵਰਤੋਂ ਨਾਲ ਜ਼ਮੀਨ ਉਪਰ ਮਾੜਾ ਅਸਰ ਪੈਂਦਾ ਹੈ ਅਤੇ ਇਹਨਾਂ ਦੀ ਘਾਟ ਜਿਆਦਾ ਮਹਿਸੂਸ ਹੁੰਦੀ ਹੈ।