The special children of Samarpan School were honored by the Deputy Commissioner for winning the overall trophy in the Punjab State Special Olympics.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਮਰਪਣ ਸਕੂਲ ਦੇ ਸਪੈਸ਼ਲ ਬੱਚਿਆਂ ਨੂੰ ਪੰਜਾਬ ਸਟੇਟ ਸਪੈਸ਼ਲ ਓਲੰਪਿਕ `ਚ ਓਵਰ ਆਲ ਟਰਾਫ਼ੀ ਜਿੱਤਣ ‘ਤੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 25 ਨਵੰਬਰ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਵੱਲੋਂ ਅੱਜ ਸਮਰਪਣ ਸਪੈਸ਼ਲ ਸਕੂਲ ਤਰਨ ਤਾਰਨ ਵਿਖੇ ਪਹੁੰਚ ਕੇ ਪਿਛਲੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਚ ਸੰਪੰਨ ਹੋਈਆਂ 23ਵੀਆਂ ਰਾਜ ਪੱਧਰੀ ਸਪੈਸ਼ਲ ਓਲੰਪਿਕ ਖੇਡਾਂ ਵਿਚ ਤਰਨ ਤਾਰਨ ਦੇ ਦਿਵਿਆਂਗ ਬੱਚਿਆਂ ਲਈ ਕੰਮ ਕਰ ਰਹੀ ਸਮਰਪਣ ਸੰਸਥਾ ਵਲੋਂ ਚਲਾਏ ਜਾ ਰਹੇ ਸਕੂਲ ਦੇ ਓਵਰਆਲ ਟਰਾਫੀ ਜਿੱਤਣ ‘ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਅਮਨਦੀਪ ਸਿੰਘ ਉੱਪ-ਅਰਥ ਤੇ ਅੰਕੜਾ ਸਲਾਹਕਾਰ, ਸਮਰਪਣ ਸੁਸਾਇਟੀ ਦੇ ਪ੍ਰਧਾਨ ਸੁਖਜੀਤਪਾਲ ਸਿੰਘ, ਸਕੂਲ ਦੇ ਡਾਇਰੈਕਟਰ ਅਮਨਪ੍ਰੀਤ ਕੌਰ ਅਤੇ ਸੰਸਥਾ ਦੇ ਅਧਿਆਪਕ ਮੈਡਮ ਪਦਮਿਨੀ ਸ਼੍ਰੀਵਾਸਤਵ, ਕਿਰਨਦੀਪ ਕੌਰ ਤੇ ਖੁਸ਼ਦੀਪ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਇਹਨਾਂ ਖੇਡਾਂ ਵਿਚ ਪੰਜਾਬ ਦੇ ਵੱਖ-ਵੱਖ ਦੇ ਸਪੈਸ਼ਲ ਸਕੂਲ ਦੇ ਡਿਸਟਿ੍ਕਟ ਸਪੈਸ਼ਲ ਓਲੰਪਿਕ ਦੇ ਅਥਲੀਟਾਂ ਨੇ ਭਾਗ ਲਿਆ ।ਸਮਰਪਣ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਇਹਨਾਂ ਸਖ਼ਤ ਮੁਕਾਬਲਿਆਂ ਵਿਚ ਗੋਲਡ ਮੈਡਲ ਸਿਲਵਰ ਮੈਡਲ ਤੇ ਕਾਂਸੀ ਦੇ ਮੈਡਲ ਹਾਸਲ ਕੀਤੇ ਅਤੇ ਖਿਡਾਰੀਆਂ ਨੇ ੳਵਰ ਆਲ ਟਰਾਫੀ `ਤੇ ਕਬਜ਼ਾ ਕੀਤਾ ।ਇਹਨਾਂ ਖੇਡ ਮੁਕਾਬਲਿਆ ਵਿੱਚ ਸਮਰਪਣ ਸਪੈਸ਼ਲ ਸਕੂਲ ਦੇ ਖਿਡਾਰੀਆਂ ਸੁਪ੍ਰੀਤ, ਫ਼ਤਹਿ ਸਿੰਘ, ਰੋਬਨਦੀਪ ਸਿੰਘ, ਸਾਹਿਲ ਅਰੋੜਾ, ਸਮਾਇਲਪ੍ਰੀਤ ਸਿੰਘ, ਵਿਪਨਪ੍ਰੀਤ ਸਿੰਘ, ਕਰਨਦੀਪ ਸਿੰਘ, ਹਰਪ੍ਰੀਤ ਸਿੰਘ , ਲਵਲੀਨ ਸਿੰਘ, ਮਨਿੰਦਰ ਸਿੰਘ ਤੇ ਸ਼ਿਵਤੇਗ ਸਿੰਘ ਨੇ ਭਾਗ ਲਿਆ।
ਇਸ ਮੌਕੇ ਸਮਰਪਣ ਸੁਸਾਇਟੀ ਦੇ ਪ੍ਰਧਾਨ ਸੁਖਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖਿਡਾਰੀ ਤਰਨ ਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜ ਪੱਧਰੀ ਸੱਭਿਆਚਾਰਕ ਮੁਕਾਬਲੇ ਉਮੰਗ ਵਿੱਚ ਵੀ ਸਮਰਪਣ ਸਪੈਸ਼ਲ ਸਕੂਲ ਟਰਾਫ਼ੀ ਹਾਸਲ ਕਰ ਚੁੱਕਾ ਹੈ ।