• Social Media Links
  • Site Map
  • Accessibility Links
  • English
Close

Placement camps will be organized at the block level by District Bureau Employment and Enterprises, Tarn Taran

Publish Date : 30/11/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਬਲਾਕ ਪੱਧਰ ‘ਤੇ ਕੀਤਾ ਜਾਵੇਗਾ ਪਲੇਸਮੈਂਟ ਕੈਪਾਂ ਦਾ ਆਯੋਜਨ
ਤਰਨ ਤਾਰਨ, 29 ਨਵੰਬਰ :
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬਲਾਕ ਪੱਧਰ ‘ਤੇ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਪਲੇਸਮੈਂਟ ਕੈਪਾਂ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋਂ ਵੱਖ-ਵੱਖ ਸਕਿੱਲ ਕੋਰਸਾ ਜਿਵੇਂ ਕਿ ਡਿਸਟ੍ਰੀਬਿਊਟਰ ਲਾਈਨਮੈਨ, ਜਰਨਲ ਡਿਊਟੀ ਅਸਿਸਟੈਂਟ, ਇਲੈਕਟ੍ਰੀਕਲ ਆਦਿ ਦੀ ਰਜਿਸਟ੍ਰੇਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਨੇ ਦੱਸਿਆ ਕਿ ਇਹ ਕੈਂਪ ਲੜੀਵਾਰ ਲਗਾਏ ਜਾਣਗੇ। ਮਿਤੀ 30 ਨਵੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਤਰਨ ਤਾਰਨ, ਮਿਤੀ 02 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਖਡੂਰ ਸਾਹਿਬ, ਮਿਤੀ 05 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਭਿੱਖੀਵਿੰਡ, ਮਿਤੀ 07 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਚੋਹਲਾ ਸਾਹਿਬ, ਮਿਤੀ 09/12/2022 ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗੰਡੀਵਿੰੰਡ, ਮਿਤੀ 12 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨੋਸ਼ਹਿਰਾ ਪੰਨੂੰਆਂ, ਮਿਤੀ 14 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਪੱਟੀ ਅਤੇ ਮਿਤੀ 16 ਦਸੰਬਰ, 2022 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਵਲਟੋਹਾ ਵਿਖੇ ਪਲੇਸਮੈਂਟ ਲਗਾਏ ਜਾਣਗੇ।
ਸ਼੍ਰੀ ਪ੍ਰਭਜੋਤ ਸਿੰਘ, ਜ਼ਿਲਾ ਰੋਜਗਾਰ ੳੱੁਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਪਲੇਸਮੈਂਟ ਕੈਪਾਂ ਅਤੇ ਸਕਿੱਲ ਕੋਰਸਾਂ ਵਿੱਚ ਵੱਧ ਤੋ ਵੱਧ ਨੌਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।