Close

35 percent subsidy facility will be available for setting up food processing units-Deputy Commissioner

Publish Date : 07/12/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਲਈ ਮਿਲੇਗੀ 35 ਫੀਸਦੀ ਸਬਸਿਡੀ ਦੀ ਸਹੂਲਤ-ਡਿਪਟੀ ਕਮਿਸ਼ਨਰ
ਐੱਫ਼. ਪੀ. ਓ ਅਤੇ ਸਵੈ ਸਹਾਇਤਾ ਸਮੂਹ ਨੂੰ ਮਿਲ ਸਕਦੀ ਹੈ 3 ਕਰੋੜ ਰੁਪਏ ਤੱਕ ਦੀ ਸਬਸਿਡੀ
ਤਰਨ ਤਾਰਨ, 07 ਦਸੰਬਰ :
ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸੈਸਿੰਗ ਇਕਾਇਆਂ ਦੀ ਵਿਧੀਵੱਧ ਯੋਜਨਾ ਤਹਿਤ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਲਈ 35 ਫੀਸਦੀ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਫੂਡ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਨੂੰ ਤਰਜੀਹ ਦੇਣਾ ਹੈ ਕਿਉਂਕਿ ਇਸ ਤਰਾਂ ਕਰਨ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਜੇਕਰ ਕਿਸਾਨ ਉਤਪਾਦਕ ਸਮੂਹ (ਐੱਫ਼. ਪੀ. ਓ.) ਜਾਂ ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ ਜੇਕਰ ਇਸ ਤਰਾਂ ਦਾ ਕੋਈ ਯੂਨਿਟ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ 3 ਕਰੋੜ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਐਗਰੋ ਨੋਡਲ ਵਿਭਾਗ ਹੈ ਜੋ ਕਿ ਰਾਜ ਵਿਚ ਇਸ ਸਕੀਮ ਨੂੰ ਲਾਗੂ ਕਰਦਾ ਹੈ। ਇਸ ਸਕੀਮ ਤਹਿਤ ਮੌਜੂਦਾ ਲਘੂ ਛੋਟੀਆਂ ਪ੍ਰੋਸੈਸਿੰਗ ਇਕਾਈਆਂ ਦੇ ਵਿਸਥਾਰ ਲਈ ਵੀ ਮੱਦਦ ਮਿਲਦੀ ਹੈ।ਇਸ ਤਹਿਤ ਕੋਈ ਕਿਸਾਨ ਇੱਕਲਾ ਵੀ ਇਹ ਸਕੀਮ ਦਾ ਲਾਭ ਲੈ ਸਕਦਾ ਹੈ ਅਤੇ ਆਪਣਾ ਨਵਾਂ ਯੂਨਿਟ ਸਥਾਪਿਤ ਕਰ ਸਕਦਾ ਹੈ। ਇਸ ਲਈ ਵਿਅਕਤੀਗਤ ਇਕਾਈਆਂ, ਭਾਈਵਾਲੀ ਵਾਲੀਆਂ ਇਕਾਈਆਂ ਆਦਿ ਨੂੰ 35 ਫੀਸਦੀ ਸਬਸਿਡੀ ਯੂਨਿਟ ਦੀ ਉਸਾਰੀ ਅਤੇ ਮਸ਼ੀਨਾਂ ਦੇ ਖਰਚ ਅਨੁਸਾਰ ਮਿਲਣਯੋਗ ਹੈ ।
ਉਹਨਾਂ ਦੱਸਿਆ ਕਿ ਇਹ ਕੈ੍ਰਡਿਟ ਲਿੰਕਡ ਸਬਸਿਡੀ ਹੈ ਅਤੇ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ। ਜਦ ਕਿ ਜੇਕਰ ਐੱਫ਼. ਪੀ. ਓ. ਜਾਂ ਸਵੈ ਸਹਾਇਤਾ ਸਮੂਹ ਇਸ ਤਰ੍ਹਾਂ ਦੇ ਫੂਡ ਪ੍ਰੋਸੈਸਿੰਗ ਯੁਨਿਟ ਲਗਾਉਣਾ ਚਾਹੁੰਦੇ ਹੋਣ ਤਾਂ 3 ਕਰੋੜ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ।ਉਹਨਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਇਸ ਸਕੀਮ ਤਹਿਤ ਲਾਭ ਲੈਣ ਵਾਲਿਆਂ ਨੂੰ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਤਹਿਤ ਵਿਆਜ ‘ਤੇ 3 ਫੀਸਦੀ ਦੀ ਛੋਟ ਵੀ ਮਿਲਣਯੋਗ ਹੈ।
ਉਹਨਾਂ ਦੱਸਿਆ ਕਿ ਕਿਨੂੰ, ਲੀਚੀ, ਨਿੰਬੂ, ਅਮਰੂਦ, ਅੰਜੀਰ ਦੀ ਪ੍ਰੋਸੈਸਿੰਗ, ਖੰਡ ਅਤੇ ਗੁੜ, ਆਚਾਰ ਤੇ ਮੁਰੱਬਾ, ਟਮਾਟਰ ਸੌਸ, ਬੇਰ, ਆਲੂ ਦੇ ਉਤਪਾਦ, ਮਿਰਚ ਦੀ ਚਟਣੀ, ਬੇਕਰੀ ਉਤਪਾਦ, ਆਟਾ ਚੱਕੀ, ਸ਼ਹਿਦ, ਮੀਟ ਅਤੇ ਪੋਲਟਰੀ ਪ੍ਰੋਡਕਟਸ, ਕੈਟਲ ਫੀਡ, ਮਸਾਲਾ ਚੱਕੀ, ਕੋਹਲੂ, ਮਿਠਾਈ, ਆਈਸਕ੍ਰੀਮ, ਮੱਕੀ ਦਾ ਅਚਾਰ, ਕੁਰਕਰੇ, ਚਿਪਸ, ਟਾਫੀ, ਸੇਵੀਆਂ, ਪਾਪੜ, ਫਲਾਂ ਨੂੰ ਸੁਕਾਉਣ ਦਾ ਯੁਨਿਟ ਆਦਿ ਨਾਲ ਸਬੰਧਤ ਪ੍ਰੋਸੈਸਿੰਗ ਯੁਨਿਟ ਲਗਾਉਣ ਲਈ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਰਘਬੀਰ ਸਿੰਘ, ਡੀ. ਆਰ.ਪੀ., ਪੰਜਾਬ ਐਗਰੋ ਨੇ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ 97816-39100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਐਗਰੋ ਵੱਲੋਂ ਉੱਦਮੀਆਂ ਦੀ ਹਰ ਪ੍ਰਕਾਰ ਨਾਲ ਮੱਦਦ ਅਤੇ ਮਾਰਗਦਰਸ਼ਨ ਕੀਤਾ ਜਾਵੇਗਾ।