Close

The Nursery is being prepared at a cost of Rs.8.73 lakh to prepare a nursery for 50,000 Suhjhane plants at Rural Development Vishram Ghar -Deputy Commissioner

Publish Date : 15/12/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੇਂਡੂ ਵਿਕਾਸ ਵਿਸ਼ਰਾਮ ਘਰ ਵਿਖੇ ਸੁਹੰਝਣੇ ਦੇ 50,000 ਪੌਦੇ ਲਈ ਪਨੀਰੀ ਤਿਆਰ ਕਰਨ ਵਾਸਤੇ 8.73 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ ਨਰਸਰੀ-ਡਿਪਟੀ ਕਮਿਸ਼ਨਰ
ਨਰਸਰੀ ‘ਚ ਤਿਆਰ ਪੌਦਿਆਂ ਨੂੰ ਸਕੂਲਾਂ, ਪੰਚਾਇਤ ਘਰਾਂ, ਲਿੰਕ ਸੜਕਾਂ ਦੇ ਬਰਮਾਂ ਅਤੇ ਮਿੰਨੀ ਜੰਗਲਾਂ ਵਿੱਚ ਲਗਾਇਆ ਜਾਵੇਗਾ
ਜਿਲ੍ਹਾ ਤਰਨ ਤਾਰਨ ਵਿੱਚ ਮਗਨਰੇਗਾ ਅਧੀਨ ਵਰਕਰਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਹਾਈ ਹੋਣਗੇ ਸੁਹੰਝਣੇ ਦੇ ਬੂਟੇ
ਤਰਨ ਤਾਰਨ, 14 ਦਸੰਬਰ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਦੀ ਗ੍ਰਾਮ ਪੰਚਾਇਤ ਕੱਕਾ ਕੰਡਿਆਲਾ ਦੀ ਹਦੂਦ ਅੰਦਰ ਪੈਂਦੇ ਪੇਂਡੂ ਵਿਕਾਸ ਵਿਸ਼ਰਾਮ ਘਰ ਨਾਲ ਸਥਿਤ 4 ਕਨਾਲ ਜਗ੍ਹਾ ਵਿੱਚ ਸੁਹੰਝਣੇ ਦੇ 50,000 ਪੌਦੇ ਲਈ ਪਨੀਰੀ ਤਿਆਰ ਕਰਨ ਲਈ ਕੁੱਲ 8.73 ਲੱਖ ਰੁਪੈ ਦੀ ਲਾਗਤ ਨਾਲ ਨਰਸਰੀ ਤਿਆਰ ਕੀਤੀ ਜਾ ਰਹੀ ਹੈ।
ਸ਼੍ਰੀ ਰਿਸ਼ੀਪਾਲ ਸਿੰਘ ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਨਰਸਰੀ ਦੀ ਇੰਸਪੈਕਸ਼ਨ ਕਰਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ। ਇਸ ਮੌਕੇ ਉਹਨਾਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ ਸ਼੍ਰੀ ਜਗਜੀਤ ਸਿੰਘ ਨੰੁ ਇਸ ਨਰਸਰੀ ਦੀ ਹੋਰ ਸਾਂਭ ਸੰਭਾਲ ਅਤੇ ਨਰਸਰੀ ਹੇਠ ਹੋਰ ਏਰੀਆ ਕਵਰ ਕਰਨ ਬਾਰੇ ਆਦੇਸ਼ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਨਰਸਰੀ ਦੇ ਅਧੀਨ ਤਿਆਰ ਕੀਤੇ ਜਾਣ ਵਾਲੀ ਪਨੀਰੀ 3 ਮਹੀਨਿਆਂ ਤੱਕ ਬੂਟੇ ਲਗਾਉਣ ਲਈ ਤਿਆਰ ਹੋ ਜਾਵੇਗੀ। ਇਹ ਸੁਹੰਝਣੇ ਦੇ ਬੂਟੇ ਬਹੁਤ ਹੀ ਵਿਸ਼ੇਸ਼ ਕਿਸਮ ਅਤੇ ਮੈਡੀਸਨਲ ਬੂਟੇ ਹਨ। ਇਹਨਾਂ ਦੀ ਪੱਤਿਆਂ, ਜੜ੍ਹਾਂ, ਬੀਜ ਅਤੇ ਫਲੀਆਂ ਤੱਕ ਹਰੇਕ ਪਾਰਟ ਦੀ ਵੱਖ ਵੱਖ ਬਿਮਾਰੀਆਂ ਜਿਵੇਂ ਗੋਡਿਆਂ ਦਾ ਦਰਦ, ਦਿਲ ਦੀ ਬਿਮਾਰੀ, ਸ਼ੂਗਰ, ਮੋਟਾਪਾ, ਅੱਖਾਂ ਦੀ ਰੋਸ਼ਨੀ, ਇੰਮਿਊਨਿਟੀ (ਬਿਮਾਰੀਆਂ ਨਾਲ ਲੜਨ ਦਾ ਸਮਰੱਥਾ ਵਧਾਉਂਣ) ਆਦਿ ਲਈ ਵਰਤੋ ਕੀਤੀ ਜਾ ਸਕਦੀ।
ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ ਸ਼੍ਰੀ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਤਹਿਤ ਹੁਣ ਤੱਕ 1294 ਦਿਹਾੜੀਆਂ ਪੈਦਾ ਕਰਦੇ ਹੋਏ 65 ਘਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਇਸ ਤੋ ਇਲਾਵਾ 1312 ਹੋਰ ਦਿਹਾੜੀਆਂ ਪੈਦਾ ਕੀਤੀਆ ਜਾਣਗੀਆਂ। ਇਸ ਨਰਸਰੀ ਦੇ ਤਿਆਰ ਹੋਣ ਉਪਰੰਤ ਤਿਆਰ ਹੋ ਚੁੱਕੇ ਬੂਟਿਆਂ ਨੂੰ ਗ੍ਰਾਮ ਪੰਚਾਇਤਾਂ ਵਿੱਚ ਸਰਕਾਰੀ ਜਾਇਦਾਦਾਂ, ਜਿਵੇ ਸਕੂਲ, ਪੰਚਾਇਤ ਘਰ, ਲਿੰਕ ਸੜਕਾਂ ਦੇ ਬਰਮਾਂ ਅਤੇ ਮਿੰਨੀ ਜੰਗਲਾਂ ਵਿੱਚ ਲਗਾਇਆ ਜਾਵੇਗਾ।ਇਹ ਬੂਟੇ ਜਿਲ੍ਹਾ ਤਰਨ ਤਾਰਨ ਵਿੱਚ ਮਗਨਰੇਗਾ ਅਧੀਨ ਵਰਕਰਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਨਾਲ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਹਾਈ ਹੋਣਗੇ।