77 challans were issued as part of the drive to remove illegal encroachments in the Nagar Council Patti City.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਗਰ ਕੌਂਸਲ ਪੱਟੀ ਸ਼ਹਿਰ ਅੰਦਰ ਨਜਾਇਜ ਕਬਜ਼ਿਆਂ ਨੂੰ ਦੂਰ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਕੱਟੇ ਗਏ 77 ਚਲਾਨ-ਕਾਰਜ ਸਾਧਕ ਅਫ਼ਸਰ
ਸਮੂਹ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਰੱਖਣ ਦੀ ਕੀਤੀ ਅਪੀਲ
ਤਰਨ ਤਾਰਨ, 15 ਦਸੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੇ ਆਦੇਸ਼ਾਂ ਤਹਿਤ ਨਗਰ ਕੌਂਸਲ ਪੱਟੀ ਵੱਲੋ ਸ਼ਹਿਰ ਅੰਦਰ ਨਜਾਇਜ ਕਬਜ਼ਿਆਂ ਨੂੰ ਦੂਰ ਕਰਨ ਸਬੰਧੀ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ, ਪੱਟੀ ਸ੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਪੱਟੀ ਵੱਲੋਂ ਸਭ ਤੋਂ ਪਹਿਲਾਂ ਸ਼ਹਿਰ ਅੰਦਰ 2 ਵਾਰ ਮੁਨਾਦੀ ਕਰਵਾ ਕੇ ਅਪੀਲ ਕੀਤੀ ਗਈ ਹੈ ਕਿ ਸਮੂਹ ਦੁਕਾਨਦਾਰ ਆਪਣਾ ਸਮਾਨ ਆਪਣੀ ਹਦੂਦ ਅੰਦਰ (ਦੁਕਾਨ ਦੇ ਛੱਟਰ ਦੇ ਅੰਦਰ) ਰੱਖਿਆ ਜਾਵੇ ।
ਉਹਨਾਂ ਦੱਸਿਆ ਕਿ ਜਿੰਨ੍ਹਾਂ ਵੀ ਦੁਕਾਨਦਾਰਾਂ ਵੱਲੋਂ ਸਮਾਨ ਆਪਣੀ ਹਦੂਦ ਅੰਦਰ ਨਹੀਂ ਰੱਖਿਆ ਜਾਂਦਾ ਉਨ੍ਹਾਂ ਵਿਰੁੱਧ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 172 ਅਤੇ 172/ਏ ਦੇ ਤਹਿਤ ਚਲਾਨ ਕੱਟ ਕੇ ਕਾਰਵਾਈ ਅਮਲ ਵਿੱਚ ਜਾਵੇਗੀ । ਨਗਰ ਕੌਂਸਲ ਪੱਟੀ ਵੱਲੋ ਮਿਤੀ 08 ਦਸੰਬਰ ਤੋਂ 14 ਦਸੰਬਰ, 2022 ਤੱਕ ਕੁੱਲ 77 ਚਲਾਨ ਕੱਟੇ ਗਏ ਹਨ ਅਤੇ ਇਹ ਮੁਹਿੰਮ ਤਹਿਤ ਨਜਾਇਜ ਕਬਜ਼ੇ ਹਟਾਉਣ ਸਬੰਧੀ ਅੱਗੋਂ ਵੀ ਚਲਾਨ ਕੱਟਣ ਦੀ ਕਾਰਵਾਈ ਜਾਰੀ ਰਹੇਗੀ ।
ਉਹਨਾਂ ਦੱਸਿਆ ਕਿ ਨਗਰ ਕੌਂਸਲ ਪੱਟੀ ਵੱਲੋਂ ਸਮੂਹ ਸਟਾਫ ਨਾਲ ਸ਼ਹਿਰ ਵਿੱਚ ਜਾ ਕੇ ਮੌਕੇ ‘ਤੇ ਦੁਕਾਨਦਾਰਾਂ ਦਾ ਸਮਾਨ ਦੁਕਾਨਾਂ ਦੀ ਹਦੂਦ ਦੇ ਅੰਦਰ ਕਰਵਾਇਆ ਗਿਆ ਅਤੇ ਮੁਨਾਦੀ ਰਾਂਹੀ ਅਪੀਲ ਕੀਤੀ ਗਈ ਕਿ ਸਮਾਨ ਨੂੰੂ ਆਪਣੀ ਦੁਕਾਨ ਦੀ ਹਦੂਦ ਦੇ ਅੰਦਰ ਹੀ ਰੱਖਿਆ ਜਾਵੇ ਅਤੇ ਦੁਕਾਨਾਂ ਦੇ ਬਾਹਰ ਬਣੇ ਨਜਾਇਜ ਥੜ੍ਹੇ ਨੂੰ ਹਟਾਇਆ ਜਾਵੇ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ/ਦੁਕਾਨਦਾਰ ਵੱਲੋ ਚਲਾਨ ਕੱਟਣ ਦੇ ਬਾਵਜੂਦ ਵੀ ਜੇਕਰ ਦੁਕਾਨ ਦੇ ਬਾਹਰ ਸਮਾਨ ਰੱਖਣ ਤੋਂ ਗੁਰੇਜ਼ ਨਹੀ ਕੀਤਾ ਗਿਆ ਤਾਂ ਨਗਰ ਕੌਂਸਲ ਵੱਲੋ ਦੋਸ਼ੀਆ ਦੇ ਚਲਾਨ ਕੱਟ ਕੇ ਅਗਲੇਰੀ ਕਾਰਵਾਈ ਹਿੱਤ ਮਾਨਯੋਗ ਅਦਾਲਤ ਨੂੰ ਭੇਜ ਦਿੱਤਾ ਜਾਵੇਗਾ ।