The Deputy Commissioner has given orders to the officials of the concerned departments to spend Rs 200 crore more under MGNREGA scheme.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਮਗਨਰੇਗਾ ਸਕੀਮ ਅਧੀਨ 200 ਕਰੋੜ ਰੁਪਏ ਹੋਰ ਖਰਚ ਕਰਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਆਦੇਸ
ਡਿਪਟੀ ਕਮਿਸਨਰ ਸ੍ਰੀ ਰਿਸੀਪਾਲ ਸਿੰਘ ਦੀ ਅਗਵਾਈ ਹੇਠ ਮਗਨਰੇਗਾ ਸਟਾਫ਼ ਨੂੰ ਟੇ੍ਰਨਿੰਗ ਦੇਣ ਸਬੰਧੀ ਆਯੋਜਿਤ ਕੀਤੀ ਗਈ ਵਿਸ਼ੇਸ ਵਰਕਸਾਪ
ਤਰਨ ਤਾਰਨ, 21 ਦਸੰਬਰ :
ਜ਼ਿਲ੍ਹਾ ਤਰਨ ਤਾਰਨ ਵਿੱਚ ਮਗਨਰੇਗਾ ਸਕੀਮ ਅਧੀਨ ਸਾਲ 2022-23 ਦੌਰਾਨ ਹੁਣ ਤੱਕ ਲੱਗਭਗ 41 ਕਰੋੜ 85 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ 200 ਕਰੋੜ ਰੁਪਏ ਹੋਰ ਖਰਚ ਕਰਨ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ ਦਿੱਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਰਿਸੀਪਾਲ ਸਿੰਘ ਆਈ. ਏ. ਐੱਸ. ਨੇ ਜਿਲ੍ਹਾ ਤਰਨ ਤਾਰਨ ਦੇ ਮਗਨਰੇਗਾ ਸਟਾਫ਼ ਨੂੰ ਟੇ੍ਰਨਿੰਗ ਦੇਣ ਸਬੰਧੀ ਆਯੋਜਿਤ ਕੀਤੀ ਗਈ ਵਿਸ਼ੇਸ ਵਰਕਸਾਪ ਦੌਰਾਨ ਦਿੱਤੀ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀ ਰਵਿੰਦਰਪਾਲ ਸਿੰਘ, ਮਗਨਰੇਗਾ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਸਿੰਘ, ਸ੍ਰੀ ਹਰਸਿਮਰਨ ਸਿੰਘ ਏ. ਪੀ. ਓ. ਲੁਧਿਆਣਾ (ਟਰੇਨਰ) ਵੀ ਹਾਜ਼ਰ ਸਨ।
ਇਸ ਟੇ੍ਰਨਿੰਗ ਵਿੱਚ ਮਗਨਰੇਗਾ ਸਕੀਮ ਅਧੀਨ ਹੋਣ ਵਾਲੇ ਵੱਖ-ਵੱਖ ਕੰਮਾਂ ਬਾਰੇ ਮਗਨਰੇਗਾ ਸਟਾਫ ਜਾਣੂ ਕਰਵਾਇਆ ਗਿਆ ਅਤੇ ਮੀਆਂਵਾਕੀ ਤਕਨੀਕ ਰਾਹੀਂ ਗ੍ਰਾਮ ਪੰਚਾਇਤਾਂ ਵਿੱਚ ਸੰਘਣੇ ਮਿੰਨੀ ਜੰਗਲ ਤਿਆਰ ਕਰਨ ਲਈ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਟੇ੍ਰਨਿੰਗ ਦੌਰਾਨ ਗ੍ਰਾਮ ਪੰਚਾਇਤਾਂ ਵਿੱਚ ਕੂੜੇ ਕਰਕਟ ਦੀ ਸਾਂਭ ਸੰਭਾਲ ਲਈ ਸੋਲਡ ਵੈਸਟ ਮੈਨਜਮੈਂਟ ਦਾ ਨਿਰਮਾਣ ਕਰਨ ਆਦੇਸ ਦਿੱਤੇ ਗਏ, ਜਿਸ ਨਾਲ ਗ੍ਰਾਮ ਪੰਚਾਇਤਾਂ ਵਿੱਚ ਸਾਫ਼-ਸਫਾਈ ਹੋਵੇਗੀ ਅਤੇ ਲੋਕਾਂ ਰੋਜ਼ਗਾਰ ਮੁਹੱਈਆ ਹੋਵੇਗਾ।