Good Governance Week was celebrated from 19th to 25th December at District Tarn Taran.
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹਾ ਤਰਨਤਾਰਨ ਵਿਖੇ 19 ਤੋਂ 25 ਦਸੰਬਰ ਦੌਰਾਨ ਮਨਾਇਆ ਗਿਆ ਸੁਸ਼ਾਸਨ ਸਪਤਾਹ (ਗੁਡ ਗਵਰਨੈਂਸ ਹਫ਼ਤਾ)
ਤਰਨ ਤਾਰਨ, 23 ਦਸੰਬਰ :
ਜ਼ਿਲ੍ਹਾ ਤਰਨਤਾਰਨ ਵਿਖੇ 19 ਤੋਂ 25 ਦਸੰਬਰ, 2022 ਦੌਰਾਨ ਸੁਸ਼ਾਸਨ ਸਪਤਾਹ (ਗੁਡ ਗਵਰਨੈਂਸ ਹਫ਼ਤਾ) ਮਨਾਇਆ ਗਿਆ। 23 ਦਸੰਬਰ, 2022 ਨੂੰ ਜ਼ਿਲ੍ਹੇ ਵਿੱਚ ਸੁਸ਼ਾਸਨ ਦੇ ਅਮਲਾਂ/ਨਵੀਨਤਾਵਾਂ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ, ਤਰਨਤਾਰਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ ।
ਇਸ ਮੌਕੇ ਉਦਯੋਗ ਵਿਭਾਗ, ਸਮਾਜਿਕ ਸੁਰੱਖਿਆ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼, ਏਡਜ਼ ਅਤੇ ਵੱਖ-ਵੱਖ ਤੌਰ ‘ਤੇ ਦਿਵਿਆਂਗ ਲੋਕਾਂ ਵਿੱਚ ਸਹਾਇਕ ਉਪਕਰਣਾਂ ਦੀ ਵੰਡ ਸਬੰਧੀ ਪੇਸ਼ ਕੀਤੀਆਂ ਗਈਆਂ ਨਵੀਨਤਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਜਿਲ੍ਹੇ ਲਈ 2047 ਲਈ ਇੱਕ ਵਿਜ਼ਨ ਦਸਤਾਵੇਜ਼ ਵੀ ਤਿਆਰ ਕੀਤਾ ਗਿਆ ਹੈ।
———–