Final Publication of Electoral Rolls-Number of voters in District Tarn Taran is 808292-District Election Officer
Publish Date : 06/01/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ-ਜ਼ਿਲ੍ਹਾ ਤਰਨ ਤਾਰਨ ਵਿੱਚ ਵੋਟਰਾਂ ਦੀ ਗਿਣਤੀ 808292 ਹੋਈ-ਜਿਲ੍ਹਾ ਚੋਣ ਅਫਸਰ
ਵਿਧਾਨ ਸਭਾ ਹਲਕਾ ਖੇਮਕਰਨ ’ਚ ਸਭ ਤੋਂ ਵੱਧ ਅਤੇ ਵਿਧਾਨ ਸਭਾ ਹਲਕਾ ਪੱਟੀ ’ਚ ਸਭ ਤੋਂ ਘੱਟ ਵੋਟਰ
ਤਰਨ ਤਾਰਨ, 05 ਜਨਵਰੀ :
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮਿਤੀ 1 ਜਨਵਰੀ 2023 ਦੀ ਯੋਗਤਾ ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਪਿੱਛੋਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ,ਜਿਸ ਅਨੁਸਾਰ ਜ਼ਿਲ੍ਹੇ ਵਿਚ ਕੁੱਲ 808292 ਵੋਟਰ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਕੁੱਲ 904 ਪੋਲਿੰਗ ਬੂਥ ਹਨ,ਜਿਸ ਵਿਚੋਂ ਤਰਨ ਤਾਰਨ ਵਿਚ 215, ਖੇਮਕਰਨ 235 , ਪੱਟੀ 225 ਤੇ ਖਡੂਰ ਸਾਹਿਬ ਵਿਖੇ 229 ਹਨ।
ਇਸ ਤੋਂ ਇਲਾਵਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਅਨੁਸਾਰ ਜਿਲ੍ਹੇ ਦੇ ਕੁੱਲ 808292 ਵੋਟਰਾਂ ਵਿਚੋਂ 423454 ਮਰਦ ਅਤੇ 384804 ਔਰਤਾਂ ਹਨ। ਖੇਮਕਰਨ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਵੱਧ 220046, ਖਡੂਰ ਸਾਹਿਬ ਵਿੱਚ 198111, ਤਰਨ ਤਾਰਨ ਵਿਚ 196060 ਅਤੇ ਪੱਟੀ ਵਿਚ 194075 ਵੋਟਰ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ 18 ਤੋਂ 19 ਸਾਲ ਵਰਗ ਦੇ ਕੁੱਲ 7327 ਵੋਟਰ ਰਜਿਸਟਰਡ ਹੋਏ ਹਨ ਜਦਕਿ ਸਰੀਰਕ ਤੌਰ ‘ਤੇ ਅਸਮਰੱਥ 6661 ਵੋਟਰ ਹਨ।
ਦੱਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਸਾਲ ਵਿਚ 4 ਯੋਗਤਾ ਮਿਤੀਆਂ ਦੇ ਆਧਾਰ ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੁੰਦੀ ਹੈ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟਰ ਵਜੋਂ ਰਜਿਸਟਰਡ ਹੋਣ ਤੋਂ ਵਾਂਝਾ ਨਾ ਰਹਿ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰ ਹੈੱਲਪਲਾਈਨ ਤਹਿਤ ਜ਼ਿਲ੍ਹਾ ਕੰਟੈਕਟ ਸੈਂਟਰ ਜ਼ਿਲ੍ਹਾ ਚੋਣ ਅਫ਼ਸਰ ਦਫਤਰ ਤਰਨ ਤਾਰਨ ਵਿਖੇ ਸਥਾਪਿਤ ਕੀਤਾ ਗਿਆ ਹੈ, ਜਿਸਦਾ ਟੋਲਫਰੀ ਨੰਬਰ 1950 ਹੈ, ਜਿਸ ਰਾਹੀ ਕੋਈ ਵੀ ਨਾਗਰਿਕ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਿਤ ਚੋਣਾਂ ਬਾਰੇ ਜਾਣਕਾਰੀ ਲਈ ਇਸ ਸੈਂਟਰ ਵਿਖੇ ਸੰਪਰਕ ਕਰ ਸਕਦਾ ਹੈ।