According to the orders of the Deputy Commissioner, special camps will be organized from January 10 to January 21 in 129 villages of the Magnarega scheme district.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਮਗਨਰੇਗਾ ਸਕੀਮ ਜ਼ਿਲ੍ਹੇ ਦੇ 129 ਪਿੰਡਾਂ ਵਿੱਚ 10 ਜਨਵਰੀ ਤੋਂ 21 ਜਨਵਰੀ ਤੱਕ ਲਗਾਏ ਜਾਣਗੇ ਵਿਸ਼ੇਸ ਕੈਂਪ
ਸਮੂਹ ਬਲਾਕਾਂ ਵਿੱਚ ਅੱਜ ਲਗਾਏ ਗਏ ਕੈਂਪਾਂ ਦੌਰਾਨ ਜਾਬ ਕਾਰਡ ਬਣਾਉਣ ਤੇ ਰੋਜ਼ਗਾਰ ਲੈਣ ਲਈ ਪ੍ਰਾਪਤ ਹੋਈਆਂ 1631 ਅਰਜ਼ੀਆਂ
ਤਰਨ ਤਾਰਨ, 10 ਜਨਵਰੀ :
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿੱਚ ਪਿੰਡਾਂ ਦੀ ਮੁਹਾਰ ਬਦਲਣ ਦੇ ਮੰਤਵ ਨਾਲ ਵੱਧ ਤੋਂ ਵੱਧ ਵਿਕਾਸ ਦੇ ਕੰਮ ਮਗਨਰੇਗਾ ਸਕੀਮ ਅਧੀਨ ਕਰਵਾਏ ਜਾਣ ਅਤੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਹਨਾਂ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੇ ਫੇਜ਼ ਵਿੱਚ ਜਿਲ੍ਹੇ ਦੇ 129 ਪਿੰਡਾਂ ਜਿੰਨ੍ਹਾਂ ਦੀ ਅਨੁਸੂਚਿਤ ਜਾਤੀ ਅਬਾਦੀ 40% ਤੋਂ ਵੱਧ ਹੈ, ਉਹਨਾਂ ਵਿੱਚ 10 ਜਨਵਰੀ ਤੋਂ 21ਜਨਵਰੀ, 2023 ਤੱਕ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।
ਇਹਨਾਂ ਵਿਸ਼ੇਸ਼ ਕੈਂਪਾਂ ਦੀ ਲੜੀ ਤਹਿਤ ਅੱਜ ਸਮੂਹ ਬਲਾਕਾਂ ਦੇ ਕੁੱਲ 26 ਪਿੰਡ ਕਵਰ ਕਰਦੇ ਹੋਏ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿੱਚ ਹਰ ਵਰਗ ਦੇ ਲੋਕਾਂ ਲਈ ਮਗਨਰੇਗਾ ਅਧੀਨ ਨਵੇਂ ਜਾਬ ਕਾਰਡ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਮੌਕੇ ‘ਤੇ ਹੀ ਅਰਜ਼ੀਆਂ ਭਰਵਾਈਆ ਗਈਆ।ਇਹਨਾਂ 26 ਕੈਂਪਾਂ ਵਿੱਚ ਹਰ ਵਰਗ ਦੇ ਲੋਕਾਂ ਵੱਲੋ ਮਗਨਰੇਗਾ ਸਕੀਮ ਤਹਿਤ ਰੋਜਗਾਰ ਲੈਣ ਲਈ ਸ਼ਿਰਕਤ ਕੀਤੀ ਗਈ ਅਤੇ ਪੂਰੇ ਦਿਨ ਦੇ 26 ਕੈਂਪਾਂ ਵਿੱਚ ਕੁੱਲ 1631 ਅਰਜ਼ੀਆਂ ਜਾਬ ਕਾਰਡ ਬਣਾਉਣ ਅਤੇ ਰੋਜ਼ਗਾਰ ਲੈਣ ਲਈ ਪ੍ਰਾਪਤ ਹੋਈਆਂ।
ਡਿਪਟੀ ਕਮਿਸ਼ਨਰ ਤਰਨ ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਮਗਨਰੇਗਾ ਸਕੀਮ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ। ਇਹਨਾਂ ਕੈਂਪਾਂ ਨੂੰ ਲਗਾਉਣ ਦਾ ਮੁੱਖ ਮੰਤਵ ਲਗਭਗ 30,000 ਵਰਕਰਾਂ ਨੂੰ ਮਗਨਰੇਗਾ ਅਧੀਨ ਰੋਜ਼ਾਨਾ ਰੋਜਗਾਰ ਮੁਹੱਈਆ ਕਰਵਾਉਣਾ ਹੈ।