Close

District Employment and Business Bureau Taran Taran will organize a placement camp on January 18-Deputy Commissioner

Publish Date : 17/01/2023
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ 18 ਜਨਵਰੀ ਨੂੰ ਕੀਤਾ ਜਾਵੇਗਾ ਪਲੇਸਮੈਂਟ ਕੈਂਪ ਦਾ ਆਯੋਜਨ-ਡਿਪਟੀ ਕਮਿਸ਼ਨਰ
ਬੇਰੋਜ਼ਗਾਰ ਉਮੀਦਵਾਰਾਂ ਨੂੰ ਪਲੇਸਪੈਂਟ ਕੈਂਪ ਦਾ ਲਾਭ ਲੈਣ ਦੀ ਕੀਤੀ ਅਪੀਲ
ਤਰਨ ਤਾਰਨ, 16 ਜਨਵਰੀ :
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਸ਼੍ਰੀ ਰਿਸ਼ੀ ਪਾਲ ਸਿੰਘ ਨੇ ਦੱਸਿਆ ਕਿ ਇਸੇ ਤਹਿਤ 18 ਜਨਵਰੀ, 2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੇ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀ ਪ੍ਰਭਜੋਤ ਸਿੰਘ ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਕੋਨੈਕਟ ਕੰਪਨੀ ਤਰਨ ਤਾਰਨ, ਡਾ. ਆਈ. ਟੀ. ਐੱਮ ਕੰਪਨੀ ਮੋਹਾਲੀ ਅਤੇ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ. ਐਮ. ਆਰ.ਗਰੁੱਪ ) ਕੰਪਨੀਆਂ ਭਾਗ ਲੈ ਰਹੀਆਂ ਹਨ। ਪਲੇਸਮੈਂਟ ਲਈ ਕੋਨੈਕਟ ਕੰਪਨੀ ਨੂੰ ਸੈਲਜ਼ਮੇਨ ਦੀ ਅਸਾਮੀ ਲਈ ਗਰੈਜੂਏਸ਼ਨ ਪਾਸ (ਲੜਕੇ ਅਤੇ ਲੜਕੀਆਂ) ਤਨਖਾਹ 14000-15000/-ਰੁਪਏ ਤੱਕ ਤੇ ਸਿਵਲ ਇੰਜੀਨਿਅਰ ਦੀ ਅਸਾਮੀ ਲਈ ਯੋਗਤਾ ਡਿਪਲੋਮਾ ਸਿਵਲ ਇੰਜੀਨਿਅਰ (ਕੇਵਲ ਲੜਕੇ) ਤਨਖਾਹ 10000-20000/-ਰੁਪਏ ਤੱਕ, ਨੈਟਵਰਕਿੰਗ ਇੰਜੀਨਿਅਰ ਦੀ ਅਸਾਮੀ ਲਈ ਯੋਗਤਾ ਬੀ-ਟੈੱਕ (ਇਲੈਕਟ੍ਰੋਨਿਕਸ ਕਾਮੀਨਿਕੇਸ਼ਨ) ਕੇਵਲ ਲੜਕੇ ਤਨਖਾਹ 15000/-ਰੁਪਏ ਤੱਕ ਅਤੇ ਡਾ. ਆਈ. ਟੀ. ਐੱਮ. ਕੰਪਨੀ ਮੋਹਾਲੀ ਨੂੰ ਕਸਟਮਰ ਕੇਅਰ ਐਗਜ਼ੈਕਟਿਵ ਦੀ ਅਸਾਮੀ ਲਈ ਯੋਗਤਾ ਘੱਟੋ-ਘੱਟ ਬਾਰਵੀਂ ਪਾਸ ਜਾਂ ਗਰੈਜੂਏਸ਼ਨ ਪਾਸ (ਲੜਕੇ ਅਤੇ ਲੜਕੀਆਂ) ਤਨਖਾਹ 10000 ਤੋਂ 16000 ਰੁਪਏ ਤੱਕ ਅਤੇ ਰਖਸ਼ਾ ਸਕਿਉਰਿਟੀ ਕੰਪਨੀ ਨੂੰ ਸਕਿਉਰਟੀ ਗਾਰਡ ਲਈ ਘੱਟ ਤੋਂ ਘੱਟ ਦਸਵੀਂ ਪਾਸ ਲੜਕਿਆਂ ਦੀ ਜਰੂਰਤ ਹੈ (ਤਨਖਾਹ 13000 ਤੋਂ 18000/-ਰੁਪਏ ਸਮੇਤ ਈ. ਐੱਸ. ਆਈ+ ਈ. ਪੀ. ਐੱਫ਼) ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 35 ਸਾਲ ਹੈ।
ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਨਾਲ ਆਪਣਾ ਬਾਇਉਡਾਟਾ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 18 ਜਨਵਰੀ, 2023 ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਇੰਟਰਵਿਉ ਲਈ ਪਹੁੰਚ ਸਕਦੇ ਹਨ। ਜ਼ਿਲਾ ਰੋਜਗਾਰ ਅਧਿਕਾਰੀ ਵੱਲੋਂ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।