Meeting with Apida and Basmati exporters by Director Agriculture and Farmers Welfare Department Mohali
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵੱਲੋਂ ਅਪੀਡਾ ਅਤੇ ਬਾਸਮਤੀ ਐਕਸਪੋਟਰਜ਼ ਨਾਲ ਮੀਟਿੰਗ
ਤਰਨ ਤਾਰਨ, 19 ਜਨਵਰੀ :
ਡਾ: ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵੱਲੋਂ ਅਪੀਡਾ ਅਤੇ ਬਾਸਮਤੀ ਐਕਸਪੋਟਰਜ਼ ਨਾਲ ਸਾਂਝੇ ਤੌਰ ‘ਤੇ ਦਫਤਰ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ। ਇਸ ਸਬੰਧੀ ਉਹਨਾਂ ਵੱਲੋ ਅਪੀਡਾ ਅਤੇ ਬਾਸਮਤੀ ਐਕਸਪੋਰਟਸ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਮੀਟਿੰਗ ਉਪਰੰਤ ਉਹਨਾਂ ਨੇ ਖੇਤੀਬਾੜੀ ਵਿਭਾਗ ਵੱਲੋ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪੰਜਾਬ/ਕੇਂਦਰੀ ਸਕੀਮਾਂ ਦੀ ਸਮੀਖਿਆ ਕੀਤੀ ਗਈ। ਉਹਨਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਾਭਾਂ ਨੂੰ ਵੱਧ ਤੋ ਵੱਧ ਕਿਸਾਨਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਨੇ ਫੀਲਡ ਵਿਜਟ ਕਰਦੇ ਹੋਏ ਸਰਕਾਰੀ ਬੀਜ ਫਾਰਮ ਖੱਬੇ ਡੋਗਰਾਂ ਦਾ ਦੌਰਾ ਕੀਤਾ ਅਤੇ ਬੀਜੀਆਂ ਹੋਈਆਂ ਫਸਲਾਂ ਦਾ ਜਾਇਜਾ ਲਿਆ।
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਉਹਨਾਂ ਨੂੰ ਬੀਜ ਫਾਰਮ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਜਿਲ੍ਹੇ ਵਿੱਚ ਫਸਲਾਂ ਦੀ ਹਾਲਤ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ, ਸਰੋਂ, ਤੋਰੀਆ, ਚਾਰੇ ਦੀਆਂ ਫਸਲਾਂ ਉੱਤੇ ਕਿਸੇ ਵੀ ਕੀੜੇ-ਮਕੌੜੇ ਅਤੇ ਬਿਮਾਰੀ ਦਾ ਹਮਲਾ ਵੇਖਣ ਵਿੱਚ ਨਹੀ ਆਇਆ ਅਤੇ ਫਸਲਾਂ ਦੀ ਹਾਲਤ ਠੀਕ ਹੈ, ਜਿਸ ਸਬੰਧੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਪੈਸਟ ਸਰਵੇਲੈਂਸ ਟੀਮਾਂ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਹਰਪਾਲ ਸਿੰਘ ਪੰਨੂ ਡੀ. ਟੀ. ੳ., ਡਾ. ਮਲਵਿੰਦਰ ਸਿੰਘ ਏ. ੳ. ਖਡੂਰ ਸਾਹਿਬ, ਡਾ. ਭੁਪਿੰਦਰ ਸਿੰਘ ਏ. ੳ. ਪੱਟੀ, ਡਾ. ਬਲਜਿੰਦਰ ਸਿੰੰਘ ਏ. ੳ. ਨੌਸ਼ਿਹਰਾ ਪੰਨੂਆਂ, ਡਾ. ਰੁਲਦਾ ਸਿੰਘ ਏ. ੳ. ਤਰਨ ਤਾਰਨ, ਡਾ. ਗੁਰਦੀਪ ਸਿੰਘ ਏ. ਡੀ. ੳ. (ਇੰਨ:) ਅਤੇ ਡਾ. ਸੰਦੀਪ ਸਿੰਘ ਏ. ਡੀ. ੳ. (ਪੀ. ਪੀ.) ਆਦਿ ਇਸ ਵਿਜਟ ਦੌਰਾਨ ਹਾਜਰ ਸਨ।