A special initiative taken by the Deputy Commissioner Shri Rishipal Singh with the aim of guiding the future of the youth of the district.
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੇਧ ਦੇਣ ਦੇ ਮੰਤਵ ਨਾਲ ਉਲੀਕਿਆ ਗਿਆ ਵਿਸ਼ੇਸ਼ ਉਪਰਾਲਾ
04 ਫਰਵਰੀ ਤੱਕ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਕੀਤਾ ਜਾਵੇਗਾ ਸੈਟ੍ਰਰੈਸ ਮੈਨੇਜਮੈੰਟ ਵਿੱਦ ਮੈਡੀਟੇਸ਼ਨ ਵਰਕਸ਼ਾਪ ਦਾ ਆਯੋਜਨ
ਤਰਨ ਤਾਰਨ, 01 ਫਰਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਆਈ. ਏ. ਐੱਸ. ਵੱਲੋਂ ਜਿਲ੍ਹੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੇਧ ਦੇਣ ਦੇ ਮੰਤਵ ਨਾਲ ਇੱਕ ਵਿਸ਼ੇਸ਼ ਉਪਰਾਲਾ ਉਲੀਕਿਆ ਗਿਆ ਹੈ। ਜਿਸ ਵਿੱਚ ਮਿਤੀ 31 ਜਨਵਰੀ, 2023 ਤੋਂ 04 ਫਰਵਰੀ, 2023 ਤੱਕ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਸੈਟ੍ਰਰੈਸ ਮੈਨੇਜਮੈੰਟ ਵਿੱਦ ਮੈਡੀਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਿਲ੍ਹੇ ਦੇ ਨੌਜਵਾਨਾਂ ਨੂੰ ਸੈਟ੍ਰਰੈਸ ਮੈਨਜਮੇਂਟ ਅਤੇ ਕੈਰੀਅਰ ਚੋਣ ਸਬੰਧੀ ਸਹੀ ਸੇਧ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੇ ਵਿਸ਼ੇਸ਼ ਸੱਦੇ ‘ਤੇ ਦਿੱਲੀ ਤੋਂ ਡਾ. ਸ਼ੁਭਾਸ਼ ਸੇਠੀ (ਬੱਚਿਆਂ ਦੇ ਮਾਹਿਰ) ਮੁੱਖ ਤੌਰ ‘ਤੇ ਹਾਜ਼ਰ ਹੋਏ ਹਨ।
ਇਸ ਪ੍ਰੋਗਰਾਮ ਤਹਿਤ ਅੱਜ ਜਿਲ੍ਹੇ ਦੇ ਦੋ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਡੋਰੀ ਗੋਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ (ਤਰਨ ਤਾਰਨ) ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਸ਼ੁਭਾਸ਼ ਸੇਠੀ (ਬੱਚਿਆਂ ਦੇ ਮਾਹਿਰ) ਵੱਲੋਂ ਵਿਦਿਆਰਥੀਆਂ ਨਾਲ ਆਪਣੇ ਜੀਵਨ ਅਤੇ ਕੰਮ ਦੇ 40 ਸਾਲ ਦੇ ਤਜ਼ਰਬੇ ਨੂੰ ਸਾਝਾਂ ਕਰਦੇ ਹੋਏ ਧਿਆਨ ਰਾਂਹੀ ਸੈਟ੍ਰਰੈਸ ਮੈਨਜਮੇਂਟ ਕਰਨ ਦੇ ਤਰੀਕੇ ਦੱਸੇ ਗਏ ਅਤੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਖਾਸ ਤੌਰ ‘ਤੇ ਪੇਪਰਾਂ ਵੇਲੇ ਹੋਣ ਵਾਲੀ ਐਗਜ਼ਾਈਟਿੰਗ ਅਤੇ ਕੈਰੀਅਰ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ, ਤਣਾਅ ਆਦਿ ਨੂੰ ਚੰਗੀ ਤਰਾਂ ਨਜਿੱਠਣ ਅਤੇ ਪੇਪਰਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਤੋਂ ਬਚਣ ਦੇ ਤਰੀਕੇ ਵੀ ਦੱਸੇ ਗਏ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਹ ਇਸ ਜਿਲ੍ਹੇ ਵਿੱਚ ਪਹਿਲੀ ਨਵੇਕਲੀ ਤਰਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਚੰਗੇ ਨਾਗਰੀਕ ਅਤੇ ਇਨਸਾਨ ਬਨਣ ਦੀ ਦਿਸ਼ਾ ਵਿੱਚ ਸਹੀ ਸੇਧ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਜਿਲ੍ਹੇ ਦੇ ਹੋਰ ਸਕੂਲਾਂ ਅਤੇ ਕਾਲਜਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਪ੍ਰਾਰਥੀ ਇਸ ਵਿਸ਼ੇਸ਼ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਅੱਜ ਦੇ ਇਸ ਵਿੱਚ ਪ੍ਰੋਗਰਾਮ ਵਿਚ ਮੈਡਮ ਗਿਤਾਜਲੀੰ ਪ੍ਰਿੰਸੀਪਲ, ਸ.ਸ.ਸ ਸਕੂਲ, ਪੰਡੋਰੀ ਗੋਲਾਂ, ਸ਼੍ਰੀ ਸੁਖਮੰਦਰ ਸਿੰਘ ਪ੍ਰਿੰਸੀਪਲ, ਸ.ਸ.ਸ ਸਕੂਲ, ਰਟੋਲ, ਸ਼੍ਰੀ ਸੁਖਬੀਰ ਸਿੰਘ ਕੰਗ, ਗਾਈਡੈਂਸ ਕਾਂਉਸਲਰ ਸਿੱਖਿਆ ਵਿਭਾਗ ਤਰਨ ਤਾਰਨ, ਅਤੇ ਮੈਡਮ ਭਾਰਤੀ ਸ਼ਰਮਾਂ, ਕਰੀਅਰ ਕਾਂਉਸਲਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਸ਼ਾਮਲ ਹੋਏ, ਜਿੰਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਕੈਰੀਅਰ ਚੋਣ ਸਬੰਧੀ ਯੋਗ ਅਗਵਾਈ ਦਿੱਤੀ ਗਈ।