Close

Draws drawn by the Department of Agriculture for the machinery to be given on subsidy under the Crop Diversity Programme

Publish Date : 07/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
ਫਸਲੀ ਵਿਭਿੰਨਤਾਪ੍ਰੋਗਰਾਮ ਤਹਿਤ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਖੇਤੀਬਾੜੀ ਵਿਭਾਗ ਵਲੋਂ ਕੱਢੇ ਗਏ ਡਰਾਅ 
ਤਰਨ ਤਾਰਨ, 03 ਫਰਵਰੀ :
ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਸਾਂਝੇ ਤੌਰ ‘ਤੇ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਵਿੰਦਰਜੀਤ ਸਿੰਘ ਗਰੇਵਾਲ  ਦੀ ਪ੍ਰਧਾਨਗੀ ਹੇਠ  ਕੰਪਿਊਟਰ ਰੈਂਡਮਾਈਜ਼ੇਸ਼ਨ ਵਿਧੀ ਰਾਂਹੀ ਗਠਿਤ ਕੀਤੀ ਗਈ ਕਮੇਟੀ ਦੀ ਨਿਗਰਾਨੀ ਹੇਠ ਕੱਢੇ ਗਏ । 
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨੈਪਸੈਪ ਸਪਰੇਅਰ ,ਟਰੈਕਟਰ ਵਾਲੇ ਸਪਰੇਅ ਪੰਪ, ਮਲਟੀ ਕਰਾਪ ਪਲਾਟਰ, ਫੋਰੇਜ਼ ਹਾਰਵੈਸਟਰ,ਫੋਰੇਜ਼  ਬੇਲਰ, ਨੂਮੈਟਿਕ ਪਲਾਂਟਰ ਆਦਿ ਕਿਸਾਨਾਂ ਨੂੰ ਸਬਸਿਡੀ ‘ਤੇ ਜਾਣੇ ਹਨ। ਇਹਨਾਂ ਮਸ਼ੀਨਾਂ ਵਿੱਚੋਂ ਕੁੱਝ ਮਸ਼ੀਨਾਂ ਦੀਆਂ ਅਰਜ਼ੀਆਂ ਟੀਚੇ ਨਾਲੋਂ ਘੱਟ ਹੋਣ ਕਰਕੇ ਸਾਰੀਆਂ ਅਰਜ਼ੀਆਂ ਪ੍ਰਵਾਨ ਕਰ ਲਈਆਂ ਗਈਆ ਹਨ ਅਤੇ ਬਾਕੀ ਮਸ਼ੀਨਾਂ ਦੇ ਡਰਾਅ ਕੱਢੇ ਗਏ ਹਨ । ਇਸ ਡਰਾਅ ਨੂੰ ਪਾਰਦਰਸ਼ੀ ਢੰਗ ਨਾਲ ਕਰਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਵਿੰਦਰਜੀਤ ਸਿੰਘ ਗਰੇਵਾਲ  ਨੇ ਇਸ ਮੌਕੇ ਮੋਜੂਦ ਕਿਸਾਨਾਂ ਕੋਲੋਂ ਕੰਪਿਊਟਰ ਰੈਂਡਮਾਈਜ਼ੇਸ਼ਨ ਕਰਵਾਈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ  ਕਿ ਜਿੰਨਾਂ ਕਿਸਾਨਾਂ ਦੇ ਡਰਾਅ ਨਿਕਲੇ ਹਨ ,ਉਹ ਕਿਸਾਨ ਆਪਣੀਆਂ ਮਸ਼ੀਨਾਂ ਜਲਦ ਖਰੀਦ ਲੈਣ ਤਾਂ ਜੋ ਸਮੇਂ ਸਿਰ ਸਬਸਿਡੀ ਜਾਰੀ ਕੀਤੀ ਜਾ ਸਕੇ । ਉਹਨਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਇਸ ਡਰਾਅ ਦੀ ਵੇਟਿੰਗ ਲਿਸਟ ਵੀ ਤਿਆਰ ਕਰ ਲਈ ਜਾਵੇ ਤਾਂ ਜੋ ਸਰਕਾਰ ਹੋਰ ਹਦਾਇਤਾਂ ਆਉਣ ਤੇ ਹੋਰ ਕਿਸਾਨਾਂ ਨੂੰ ਵੀ ਲਾਭ ਦਿੱਤਾ ਜਾ ਸਕੇ । ਇਸ ਡਰਾਅ ਸਬੰਧੀ ਕਿਸਾਨਾਂ ਨੇ ਵੀ ਆਪਣੀ ਤਸੱਲੀ ਪ੍ਰਗਟਾਈ ।ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਰੁਲਦਾ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਵਿਕਰਮ ਸੂਦ ,ਖੇਤੀਬਾੜੀ ਵਿਕਾਸ ਅਫਸਰ ਡਾ. ਹਰਮੀਤ ਸਿੰਘ, ਡਾ. ਅਨਿਲ ਕੁਮਾਰ ਕੇ.ਵੀ.ਕੇ, ਇੰਜ਼. ਵਰੁਣ ਚੌਧਰੀ ਖੇਤੀਬਾੜੀ ਇੰਜ਼ੀਨੀਅਰ, ਸੁਖਬੀਰ ਸਿੰਘ ਜੂਨੀਅਰ ਤਕਨੀਸ਼ਨ ਅਤੇ ਲੀਡ ਬੈਂਕ ਦਾ ਨੁਮਾਇੰਦੇ ਮੌਜੂਦ ਸਨ।