“The Deputy Commissioner held a special meeting with relevant officials regarding the School of Eminence.”
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਕੂਲ ਆਫ ਐਮੀਨੈਂਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
ਸਕੂਲਾਂ ਦੀ ਉਸਾਰੀ, ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਸੁੰਦਰ ਦਿੱਖ ਲਈ ਸਬੰਧਿਤ ਵਿਭਾਗਾਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਤਰਨ ਤਾਰਨ, 06 ਫਰਵਰੀ :
ਪੰਜਾਬ ਸਰਕਾਰ ਦੇ ਡਰੀਮ ਪ੍ਰੋਜੇਕਟ “ਸਕੂਲ ਆਫ ਐਮੀਨੈਂਸ” ਦੀ ਦਿਸ਼ਾ ਅਤੇ ਦਸ਼ਾ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼਼ੀਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਸ਼ੇਸ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੀ੍ ਸਤਨਾਮ ਸਿੰਘ ਬਾਠ ਤੋਂ ਇਲਾਵਾ ਸ੍ਰ. ਗੁਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਸਸਸਸਸ ਖਡੂਰ ਸਾਹਿਬ, ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਸਸਸਸਸ ਗੋਇੰਦਵਾਲ ਸਾਹਿਬ, ਸ੍ਰ ਸਤਵਿੰਦਰਪਾਲ ਸਿੰਘ ਇੰਚਾਰਜ ਸਸਸਸਸ ਭਿੱਖੀਵਿੰਡ, ਸ੍ਰੀਮਤੀ ਖੁਸ਼ਵੰਤ ਕੌਰ ਸਸਸਸ ਪੱਟੀ ਅਤੇ ਸ੍ਰੀਮਤੀ ਜਤਿੰਦਰ ਕੌਰ ਇੰਚਾਰਜ ਸ੍ਰੀ ਗੁਰੂ ਅਰਜਨ ਦੇਵ ਸਸਸਸ, ਤਰਨ ਤਾਰਨ ਮੁੰਡੇ ਨੇ ਸਕੂਲ ਆਫ ਐਮੀਨੈਂਸ ਵੱਲੋਂ ਭਾਗ ਲਿਆ।
ਦੱਸਣਯੋਗ ਹੈ ਕਿ ਪੰਜਾਬ ਰਾਜ ਵਿੱਚ 117 ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ। ਇਹ ਸਕੂਲ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਉੱਤਮ ਸਕੂਲ ਵੱਜੋਂ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਇਹਨਾਂ ਸਕੂਲਾਂ ਦੀ ਉਸਾਰੀ, ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਸੁੰਦਰ ਦਿੱਖ ਲਈ ਸਬੰਧਿਤ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਪ੍ਰੋਜੈਕਟ ਦੀ ਸਰਵਪੱਖੀ ਜਾਣਕਾਰੀ ਲੈਣ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਇਹਨਾਂ ਸਕੂਲਾਂ ਵਿੱਚ ਖੁਦ ਪਹੁੰਚ ਕਰ ਰਹੇ ਹਨ ।