“0-5 year old children should be given their routine vaccinations – Civil Surgeon.”
0-5 ਸਾਲ ਦੇ ਬੱਚਿਆ ਦਾ ਮੁਕੰਮਲ ਟੀਕਾਕਰਨ ਕਰਵਾਇਆ ਜਾਵੇ – ਸਿਵਲ ਸਰਜਨ
ਤਰਨਤਾਰਨ 7 ਫਰਵਰੀ :
ਡਾ. ਦਿਲਬਾਗ ਸਿੰਘ ਸਿਵਲ ਸਰਜਨ ਤਰਨ ਤਾਰਨ ਅਤੇ ਡਾ. ਵਰਿੰਦਰਪਾਲ ਕੌਰ ਜਿਲ੍ਹਾ ਟੀਕਾਕਰਨ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਤਰਨ ਤਾਰਨ ਦੇ ਅਨੈਕਸੀ ਹਾਲ ਵਿੱਚ ਹੋਈ।ਇਸ ਮੀਟਿੰਗ ਵਿੱਚ ਡਾ : ਇਸ਼ੀਤਾ ਸਰਵੀਲੈਂਨਸ ਮੈਡੀਕਲ ਅਫਸਰ (WHO) ਅਤੇ ਸ੍ਰੀਮਤੀ ਮਿਨਾਕਸ਼ੀ ਕੋਆਰਡੀਨੇਟਰ ਪ੍ਰੋਗਰਾਮ ਅਫਸਰ UNICEF , ਸੀਨੀਅਰ ਮੈਡੀਕਲ ਅਫਸਰ ਅਤੇ ਬਲਾਕ ਹੈਡ ਕੁਆਟਰ ਐਲ.ਐਚ.ਵੀ. ਵੱਲੋ ਭਾਗ ਲਿਆ ਗਿਆ । ਜਿਲ੍ਹਾ ਟੀਕਾਕਰਨ ਅਫਸਰ ਵੱਲੋ ਦੱਸਿਆ ਗਿਆ ਕਿ ਸਰਕਾਰ ਦੇ ਦਿੱਤੇ ਹੋਏ ਟੀਚੇ ਦੇ ਅਨੁਸਾਰ ਰੂਟੀਨ ਇੰਮੂਨਾਈਜੇਸ਼ਨ ਹਰ ਮਹੀਨੇ 95 ਪ੍ਰ ਤੀਸ਼ਤ ਕਰਨਾ ਯਕੀਨੀ ਬਣਾਉਣਾ ਹੈ । ਇਸ ਲਈ ਹਰ ਸਬ ਸੈਟਰ ਅਤੇ ਉਸ ਦੇ ਅਧੀਨ ਆਉਦੇ ਪਿੰਡਾ ਦੇ ਵਿੱਚ ਵੱਧ ਤੋ ਵੱਧ ਸ਼ੈਸ਼ਨ ਪਲੈਨ ਕਰਕੇ ਸਾਰੇ 0-5 ਸਾਲ ਦੇ ਬੱਚਿਆ ਦਾ BCG, Hepa-B , MR 1st , PCV , IPV 3 MR 2nd and Penti 1 and 3 , DPT 5 year, Td 10 Year and Td 16 Year, OPV) ਮੁਕੰਮਲ ਟੀਕਾਕਰਨ ਕੀਤਾ ਜਾਵੇ ।ਮੀਜਲ ਰੂਬੇਲਾ ਕਪੇਨ ਦੇ ਅਨੁਸਾਰ ਹਰ ਪਿੰਡ ਦੇ ਵਿੱਚ 0-5 ਸਾਲ ਦੇ ਬੱਚਿਆ ਦਾ ਹੈਡ ਕਾਊਟ ਕਰਕੇ ਇੰਮੂਨਾਈਜੇਸ਼ਨ ਪੂਰੀ ਕੀਤੀ ਜਾਣੀ ਹੈ ਖਾਸ ਕਰਕੇ ਹਾਈ ਰਿਸਕ, ਸੰਘਣੀ ਅਬਾਦੀ, ਭੱਠੇ , ਪਿੰਡ ਦੇ ਬਾਹਰ ਪੈਦੀਆ ਝੂੱਗੀਆ ਝੋਪੜੀਆ ਦੇ ਵਿੱਚ ਲੱਗਣ ਵਾਲੇ ਸਾਰੇ ਟੀਕੇ ਪੂਰੇ ਕੀਤੇ ਜਾਣ ਤਾ ਕਿ ਖਸਰੇ ਦੀ ਬਿਮਾਰੀ ਅਤੇ ਦੂਸਰੀਆ ਬਿਮਾਰੀਆ ਨੂੰ ਰੋਕਿਆ ਜਾ ਸਕੇ ।
ਡਿਲਵਰੀ ਪੁਆਇੰਟ ਤੇ ਹੈਪਾ-ਬੀ ਅਤੇ ਬੀ.ਸੀ.ਜੀ., ਓ.ਪੀ.ਵੀ. ਲਗਾਉਣੀ ਯਕੀਨੀ ਬਣਾਈ ਜਾਵੇ ਉਹਨਾ HBNC ਪ੍ਰੋਗਰਾਮ ਤਹਿਤ ਬੱਚਿਆ ਦੇ ਜਨਮ ਤੋ ਲੈ ਕੇ ਗਰਭਵਤੀ ਮਾਵਾ ਦੀ ਦੇਖਭਾਲ ਕੀਤੀ ਜਾਵੇ ਅਤੇ ਉਹਨਾ ਦਾ ਟੀਕਾਕਰਨ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ । ਸਾਰੇ ਸੀਨੀਅਰ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਗਈ ਕਿ ਰੂਟੀਨ ਇੰਮੂਨਾਈਜੇਸ਼ਨ ਦੀਆ ਸਾਰੀਆ ਰਿਪੋਰਟ ਨੂੰ Punjab Portal ਤੇ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ।