District Education Officer Elli. A tireless effort to increase enrollment on Mega Enrollment Day
Publish Date : 13/03/2023
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਵੱਲੋਂ ਮੈਗਾ ਇਨਰੋਲਮੈਂਟ ਡੇ ਤੇ ਦਾਖਲਾ ਵਧਾਉਣ ਲਈ ਅਣਥੱਕ ਯਤਨ
ਤਰਨ ਤਾਰਨ 10 ਮਾਰਚ :
ਨਵੇਂ ਸ਼ੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸਿੱਖਿਆ ਵਿਭਾਗ ਪੂਰੀ ਮਿਹਨਤ ਕਰ ਰਿਹਾ ਹੈ । ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨਾਲ ਲਗਾਤਾਰ ਵਿਉਂਤਬੰਦੀ ਕੀਤੀ ਜਾ ਰਹੀ ਹੈ । ਇਸੇ ਤਰਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਵੱਲੋਂ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਅਤੇ ਸੈਂਟਰ ਹੈਡ ਟੀਚਰ ਸਹਿਬਾਨ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ । ਸਕੂਲ ਮੁਖੀਆਂ ਨੂੰ ਦਾਖਲਾ ਵਧਾਉਣ ਲਈ ਟੀਚੇ ਦਿੱਤੇ ਗਏ ਹਨ । ਸਕੂਲ ਮੁਖੀਆਂ ਨੇ ਅੱਜ ਸ਼ਾਨਦਾਰ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਕਰਕੇ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਸਿੱਖਿਆ ਅਤੇ ਸਹੂਲਤਾਂ ਬਾਰੇ ਜਾਣੂ ਕਰਵਾਉਂਦੇ ਹੋਏ ਨਵੇਂ ਦਾਖਲੇ ਲਈ ਪ੍ਰੇਰਿਤ ਕੀਤਾ । ਅੱਜ ਦੇ ਇਸ ਮਹਾਂ ਦਾਖਲੇ ਦੇ ਕੁੰਭ ਵਿੱਚ ਉਹਨਾਂ ਪਲਾਸੌਰ, ਜੀਓਬਾਲਾ, ਡਾਲੇਕੇ, ਮਾਨੋਚਾਹਲ ਕਲਾਂ, ਗੁਲਾਲੀਪੁਰ, ਤੇਜਾ ਸਿੰਘ ਵਾਲਾ , ਬਾਕੀਪੁਰ, ਜਰਮਸਤਪੁਰ ਅਤੇ ਤਰਨ ਤਾਰਨ ਦੇ ਪਿੰਡਾਂ ਦਾ ਦੌਰਾ ਕਰਕੇ ਜਿਥੇ ਅਧਿਆਪਕ ਸਹਿਬਾਨ , ਆਗਣਵਾੜੀ ਵਰਕਰਾਂ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ, ਉਥੇ ਆਮ ਲੋਕਾਂ ਅਤੇ ਨਾਲ ਗੱਲਬਾਤ ਕਰਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ । ਅੱਜ ਦੀ ਮੈਗਾ ਇਨਰੋਲਮੈਂਟ ਮੁਹਿੰਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰ ਪਰਮਜੀਤ ਸਿੰਘ, ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ, ਸੈਂਟਰ ਹੈਡ ਟੀਚਰਜ਼, ਹੈਡ ਟੀਚਰਜ਼ ਅਤੇ ਅਧਿਆਪਕ ਸਹਿਬਾਨ ਦੇ ਅਣਥੱਕ ਯਤਨਾਂ ਸਦਕਾ ਪੂਰੀ ਤਰਨ ਸਫ਼ਲ ਹੁੰਦੀ ਨਜ਼ਰ ਆਈ।