Close

District Bureau of Employment Generation organized a Webinar regarding Agniveer Air (Indian Air Force) recruitment to educate the youth of the district.

Publish Date : 16/03/2023
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਵੱਲੋਂ ਜਿਲ੍ਹੇ ਦੇ  ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਗਨੀਵੀਰ ਵਾਯੂ (ਭਾਰਤੀ ਹਵਾਈ ਸੈਨਾ) ਦੀ ਭਰਤੀ ਸਬੰਧੀ  ਵੈਬੀਨਾਰ ਕਰਵਾਇਆ ਗਿਆ
ਤਰਨ ਤਾਰਨ 15 ਮਾਰਚ :
           ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਵੱਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਕਰੀਅਰ ਸਬੰਧੀ ਜਾਗਰੂਕਤਾ ਅਤੇ ਜਾਣਕਾਰੀ ਦੇਣ ਲਈ ਸਮੇ ਸਮੇ ਸਿਰ ਕਈ ਉਪਰਾਲੇ ਕੀਤੇ ਜਾਦੇਂ ਹਨ ਜਿਵੇਂ ਕਿ ਕਰੀਅਰ ਅਤੇ ਗਰੁੱਪ ਕਾਂਉਸਲਿੰਗ, ਕਰੀਅਰ ਟਾਕਸ ਆਦਿ ਇਸੇ ਦੀ ਲਗਾਤਾਰਤਾ ਵਿਚ   ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ਼ ਸਰਹਾਲੀ, ਵਿਖੇ   Airmen Selection  Centre, Air Force, ਅੰਬਾਲਾ ਵੱਲੋਂ ਵਾਯੂ ਸਕੀਮ ਤਹਿਤ ਏਅਰਫੋਰਸ ਦੀ ਭਰਤੀ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਗਨੀਵੀਰ ਵਾਯੂ (ਭਾਰਤੀ ਹਵਾਈ ਸੈਨਾ) ਦੀ ਭਰਤੀ ਸਬੰਧੀ ਇਕ ਵਿਸ਼ੇਸ਼ ਕਰੀਅਰ ਗਾਈਡੈਂਸ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਪ੍ਰਿੰਸੀਪਲ / ਸਟਾਫ ਅਤੇ ਲਗਭਗ 125 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਭਾਰਤੀ ਹਵਾਈ ਸੈਨਾ ਸਿਲੈਕਸ਼ਨ ਸੈਂਟਰ, ਅੰਬਾਲਾ ਕੈਂਟ ਤੋਂ ਸਾਰਜੰਟ ਆਰ.ਕੇ ਰਾਏ, ਸਾਰਜੰਟ ਮਨੀਸ਼ ਕੁਮਾਰ, ਸਾਰਜੰਟ ਸੰਤੋਸ਼ ਕੁਮਾਰ, ਕੌਰਪੋਰਲ ਐਮ.ਡੀ ਪਰਵਾਜ਼ ਵਲੋਂ ਭਾਰਤੀ ਹਵਾਈ ਸੈਨਾ ਵਿਚ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਇਸ ਵੈਬੀਨਾਰ ਵਿਚ ਭਰਤੀ ਸਬੰਧੀ ਲੋੜੀਦੀਂ ਮੁੱਢਲੀ ਵਿੱਦਿਅਕ ਯੋਗਤਾ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ ਪ੍ਰਾਰਥੀ ਘੱਟੋ-ਘੱਟ ਬਾਰ੍ਹਵੀਂ ਪਾਸ ਸਾਇੰਸ ਸਟ੍ਰੀਮ (ਫਿਜਿਕਸ, ਮੈਥ), ਸਾਇੰਸ ਸਟ੍ਰੀਮ (ਡਿਪਲੋਮਾ ਮਕੈਨਿਕਲ, ਇਲੈਕਟ੍ਰਿਕਲ, ਆਟੋਮੋਬਾਇਲ, ਕੰਪਿਉਟਰ, ਹੋਲਡਰ) ਅਤੇ ਦੂਸਰੇ ਸਟ੍ਰੀਮ ਪਾਸ ਹੋਵੇ ਅਤੇ ਉਮਰ ਸੀਮਾ (26 ਦਸੰਬਰ-2002 ਤੋ 26 ਜੂਨ-2006 ਵਿੱਚ ਜਨਮ ਹੋਵੇ) ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ ਵੈਬਸਾਇਟ ‘ਤੇ ਜਾ ਕੇ ਮਿਤੀ 17 ਮਾਰਚ-2023 ਤੋਂ 31 ਮਾਰਚ-2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਉਪਰੰਤ ਪ੍ਰਾਰਥੀਆਂ ਦੀ ਤਿੰਨ ਪੜਾਵਾਂ ਰਾਹੀਂ ਚੋਣ ਪ੍ਰਕਿਰਿਆ ਹੋਵੇਗੀ। ਪੜਾਅ-1 ਵਿਚ ਸੀ ਡੈਕ ਦੁਆਰਾ ਆਨਲਾਈਨ ਈ- ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਵਿਚ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦਾ ਪੜਾਅ-2 ਵਿਚ ਫਿਜ਼ੀਕਲ ਫਿਟਨੈਸ ਟੈਸਟ (ਪੀ.ਐਫ.ਟੀ) ਲਿਆ ਜਾਵੇਗਾ। ਇਸ ਫਿਜਿਕਲ ਟੈਸਟ ਵਿਚੋ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਦਾ ਪੜਾਅ -3 ਵਿਚ ਮੈਡੀਕਲ ਫਿਟਨੈਸ ਟੈਸਟ ਕੀਤਾ ਜਾਵੇਗਾ। ਇਸ ਅੰਤਿਮ ਫੇਜ਼ ਉਪਰੰਤ ਪਾਸ ਹੋਣ ਵਾਲੇ ਯੋਗ ਪ੍ਰਾਰਥੀਆਂ ਨੂੰ ਚਾਰ ਸਾਲਾਂ ਦੀ ਮਿਆਦ ਲਾਈ ਭਾਰਤੀ ਹਵਾਈ ਸੈਨਾ ਦੀ ਸੇਵਾ ਕਰਨ ਲਈ ਚੁਣਿਆਂ ਜਾਵੇਗਾ। ਭਰਤੀ ਲਈ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ। ਅਗਨੀਵੀਰ ਵਾਯੂ ਸੈਨਾ ਲਈ ਉਮੀਦਵਾਰ ਦੀ ਚੋਣ 4 ਸਾਲ ਲਈ ਹੋਵੇਗੀ ਅਤੇ ਸੇਵਾ ਦੌਰਾਨ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨਾਲ ਕ੍ਰਮਵਾਰ 30000, 33000, 36500 ਅਤੇ 40000 ਤਨਖਾਹ ਦਿੱਤੀ ਜਾਵੇਗੀ ਅਤੇ ਤਨਖਾਹ ‘ਚੋ 30 ਫੀਸਦੀ ਹਿੱਸਾ ਕਾਰਪਸ ਫੰਡ ‘ਚ ਪਾਇਆ ਜਾਵੇਗਾ ਅਤੇ ਇੰਨੀ ਹੀ ਰਾਸ਼ੀ ਸਰਕਾਰ ਵੱਲੋਂ ਫੰਡ ‘ਚ ਪਾਈ ਜਾਵੇਗੀ। 4 ਸਾਲਾ ਬਾਅਦ ਸੇਵਾ ਛੱਡਣ ਤੇ 10.04 ਲੱਖ ਰੁਪਏ ਵਿਆਜ਼ ਸਮੇਤ ਮਿਲਣ ਯੋਗ ਹੋਣਗੇ ਅਤੇ 25 ਫੀਸਦੀ ਅਗਨੀਵੀਰਾਂ ਨੂੰ ਨਿਯਮਤ ਤੌਰ ਤੇ ਸੇਵਾ ‘ਚ ਲਿਆ ਜਾਵੇਗਾ।  ਸੇਵਾ ਦੌਰਾਨ ਅਗਨੀਵੀਰਾਂ ਨੂੰ ਮੁਫਤ ਰਾਸ਼ਨ, ਵਰਦੀ ਅਤੇ ਮੈਡੀਕਲ ਸਹੂਲਤਾਂ ਮਿਲਣਯੋਗ ਹੋਣਗੀਆਂ। ਇਸ ਵੈਬੀਨਾਰ ਦੌਰਾਨ ਕੁਝ ਸੰਸਥਾਵਾਂ ਵਲੋਂ ਸਕਰੀਨ ਰਾਹੀਂ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰਵਾਇਆ ਗਿਆ। ਅਤੇ ਇਕ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ  0171-2630048 ਵੀ ਜਾਰੀ ਕੀਤਾ ਗਿਆ ਹੈ। ਭਰਤੀ ਸਬੰਧੀ ਹੋਰ ਸ਼ਰਤਾਂ ਨੂੰ ਵੈਬਸਾਈਟ ਤੇ ਲਾਗਇਨ ਕਰ ਕੇ ਦੇਖਿਆ ਜਾ ਸਕਦਾ ਹੈ। ਇਸ ਮੌਕੇ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਪ੍ਰਿੰਸੀਪਲ ਸ਼੍ਰੀ ਜਸਬੀਰ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ਼ ਸਰਹਾਲੀ, ਮੈਡਮ ਭਾਰਤੀ ਸ਼ਰਮਾਂ ਕਰੀਅਰ ਕਾਂਉਸਲਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ  ਸ਼੍ਰੀ ਸੁਖਬੀਰ ਸਿੰਘ ਕੰਗ ਜਿਲ੍ਹਾ ਗਾਈਡੈਂਸ ਕੋਂਸਲਰ, ਤਰਨ ਤਾਰਨ ਹਾਜਰ ਸਨ।