The special vaccination week being celebrated in District Tarn Tarn was successfully completed
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਤਰਨ ਤਾਰਨ ਵਿੱਚ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ ਸਫਲਤਾਪੂਰਵਕ ਮੁੰਕਮਲ
ਜਿਲ੍ਹੇ ਭਰ ਵਿੱਚ ਲਗਾਏ ਗਏ 327 ਕੈਂਪ ਦੌਰਾਨ 2249 ਬੱਚਿਆਂ ਦਾ ਕੀਤਾ ਗਿਆ ਟੀਕਾਕਰਨ
ਤਰਨ ਤਾਰਨ, 02 ਮਈ :
ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਜਿਲ੍ਹਾ ਤਰਨ ਤਾਰਨ ਵਿੱਚ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ ਸਫਲਤਾਪੂਰਵਕ ਮੁੰਕਮਲ ਹੋ ਗਿਆ ਹੈ।ਇਹ ਵਿਸ਼ੇਸ ਟੀਕਾਕਰਨ ਮੁਹਿੰਮ 24 ਅਪ੍ਰੈਲ, 2023 ਤੋਂ ਸ਼ੁਰੂ ਹੋਈ ਸੀ।ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਇਹ ਮੁਹਿੰਮ ਪੂਰੇ ਜਿਲ੍ਹੇ ਦੇ ਪਿੰਡਾਂ ਵਿੱਚ ਚਲਾਈ ਗਈ।ਇਸ ਮੁਹਿੰਮ ਦੌਰਾਨ ਜਿਲ੍ਹੇ ਭਰ ਵਿੱਚ 327 ਕੈਂਪ ਲਗਾਏ ਗਏ, ਜਿਸ ਵਿੱਚ 2249 ਬੱਚਿਆ ਦਾ ਟੀਕਾਕਰਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦਾ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਸੀ।ਇਸ ਲਈ 5 ਸਾਲ ਤੋਂ ਘੱਟ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਸੀ ਜਾਂ ਕਿਸੇ ਕਾਰਨ ਰਹਿ ਗਿਆ ਸੀ, ਉਸ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਕੋਈ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਰਹਿ ਗਿਆ ਤਾਂ ਹੈ ਤਾਂ ਉਹ ਆਪਣੇ ਨੇੜਲੇ ਸਿਹਤ ਕੇਦਰ ਵਿੱਚ ਜਾ ਕੇ ਟੀਕਾਕਰਨ ਕਰਵਾ ਸਕਦਾ ਹੈ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਉੱਚ ਜ਼ੋਖਮ ਵਾਲੇ ਖੇਤਰਾਂ, ਜਿਵੇ ਪ੍ਰਵਾਸੀ ਅਬਾਦੀ, ਖਾਨਾਬਦੋਸ਼ ਸਥਾਨ, ਇੱਟਾਂ ਦੇ ਭੱਠਿਆ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ।ਉਹਨਾ ਦੱਸਿਆ ਕਿ ਕਈ ਵਾਰ ਬੱਚਿਆਂ ਦੀਆ ਜਨਮ ਖੁਰਾਕਾਂ ਰਹਿ ਜਾਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ।ਜਿਹੜੇ ਖੇਤਰਾਂ ਜਾਂ ਪਿੰਡਾ ਵਿੱਚ ਸਰਕਾਰੀ ਸਿਹਤ ਸਹੂਲਤਾ ਘੱਟ ਸਨ, ਉਨ੍ਹਾਂ ਪਿੰਡਾ ਵਿੱਚ ਵਿਸ਼ੇਸ਼ ਕੈਪ ਲਾਏ ਗਏ ਹਨ।
ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਸੀਨੀਅਰ ਮੈਡੀਕਲ ਅਫਸਰਾ ਤੇ ਨੋਡਲ ਅਫਸਰਾਂ ਨੇ ਕੀਤੀ ਅਤੇ ਯਕੀਨੀ ਬਣਾਇਆ ਕਿ ਹਰ ਕਿਸੇ ਦੀ ਟੀਕਾਕਰਨ ਤੱਕ ਪਹੁੰਚ ਹੋਵੇ।ਉਹਨਾਂ ਕਿਹਾ ਕਿ ਇਸ ਗੱਲ ਦੀ ਤਸੱਲੀ ਹੈ ਕਿ ਜਿਲ੍ਹੇ ਦੇ ਵੱਧ ਤੋਂ ਵੱਧ ਲੋਕਾਂ ਨੇ ਇਸ ਮੁਹਿੰਮ ਦਾ ਲਾਭ ਲਿਆ।ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜਿਲ੍ਹੇ ਦੇ ਸਿਹਤ ਸਟਾਫ ਦੀ ਸ਼ਲਾਘਾ ਕੀਤੀ ।