Measles-Rubella Eradication Campaign and Routine Immunization Training of Medical Officers at District Level
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੀਜ਼ਲਸ-ਰੂਬੈਲਾ ਖਾਤਮਾ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ੍ਹ ਪੱਧਰ ‘ਤੇ ਹੋਈ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ
ਤਰਨ ਤਾਰਨ, 04 ਮਈ :
ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਅੱਜ ਮੀਟਿੰਗ ਹਾਲ ਦਫਤਰ ਸਿਵਲ ਸਰਜਨ ਤਰਨਤਾਰਨ ਵਿਖੇ ਮੀਜਲਸ-ਰੂਬੈਲਾ ਖਾਤਮਾ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ੍ਹ ਪੱਧਰ ਤੇ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਕੀਤੀ ਗਈ।
ਇਸ ਮੌਕੇ ‘ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਖਸਰਾ ਅਤੇ ਰੁਬੈਲਾ ਦੋ ਅਜਿਹਿਆ ਬੀਮਾਰੀਆ ਹਨ, ਜਿਨ੍ਹਾਂ ਕਰਕੇ ਭਾਰਤ ਵਿੱਚ ਬਹੁਤ ਸਾਰੇ ਬੱਚੇ ਹਰ ਸਾਲ ਮਰ ਜਾਂਦੇ ਹਨ। ਇਹ ਇੱਕ ਬਹੁਤ ਹੀ ਖਤਰਨਾਕ ਰੋਗ ਹੈ, ਜੋ ਕਿ ਬੜੀ ਜਲਦੀ ਇਕ ਤੋਂ ਦੂਜੇ ਬੱਚੇ ਤੱਕ ਫੈਲ ਸਕਦਾ ਹੈ।ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਮੀਜ਼ਲਸ-ਰੂਬੈਲਾ ਖਾਤਮਾ ਮੁਹਿੰਮ ਚਲਾਈ ਜਾ ਰਹੀ ਹੈ।
ਜਿਲਾ੍ਹ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਮੁਹਿੰਮ ਅਧੀਨ 9 ਮਹੀਨੇ ਤੋ 15 ਸਾਲ ਤੱਕ ਦੇ ਬੱਚੇ ਨੂੰ ਖਸਰਾ ਅਤੇ ਰੁਬੈਲਾ ਟੀਕੇ ਦੀਆਂ ਕੇਵਲ 2 ਡੋਜਾਂ ਦਿੱਤੀਆਂ ਜਾਣੀਆਂ ਹਨ। ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ। ਉਨਾਂ ਨੇ ਕਿਹਾ ਕਿ ਰੁਬੈਲਾ ਬੀਮਾਰੀ ਜੇਕਰ ਇੱਕ ਗਰਭਵਤੀ ਨੂੰ ਹੋ ਜਾਵੇ ਤਾਂ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨ੍ਹਾ ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਸ ਮੌਕੇ ‘ਤੇ ਡਾ. ਇਸ਼ਿਤਾ ਵੱਲੋਂ ਮੀਜ਼ਲਸ-ਰੂਬੈਲਾ ਖਾਤਮਾਂ ਮੁਹਿੰਮ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲਾ੍ਹ ਪੱਧਰ ‘ਤੇ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਵਿਚ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਅਵਸਰ ‘ਤੇ ਡਾ. ਮਨਪ੍ਰੀਤ ਕੌਰ ਜਿਲਾ੍ਹ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਖਦੇਵ ਸਿੰਘ, ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਟਾਫ ਹਾਜਰ ਸਨ।