The Deputy Commissioner flagged off the “Food Safety on Wheel Van” under the “Eat Right India” project.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ “ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ “ਫੂਡ ਸੇਫਟੀ ਆੱਨ ਵੀਲ੍ਹ ਵੈਨ” ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਲੋਕ ਆਪਣੇ ਘਰਾਂ ਅਤੇ ਰੋਜਾਨਾਂ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਦੱਧ, ਦਹੀਂ, ਦਾਲਾਂ, ਮਸਾਲ ਆਦਿ ਦੀ ਕਰਵਾ ਸਕਦੇ ਹਨ ਜਾਂਚ
ਤਰਨ ਤਾਰਨ, 05 ਮਈ :
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੂਸਾਰ ਸਿਹਤ ਸਕੱਤਰ ਪੰਜਾਬ ਅਤੇ ਕਮਿਸ਼ਨਰ ਫੂਡ ਤੇ ਡਰੱਗ ਸ਼੍ਰੀ ਅਭਿਨਵ ਤ੍ਰਿਖਾ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡਿਪਟੀ ਕਮਿਸ਼ਨਰ ਤਰਨਤਾਰਨ ਡਾ. ਰਿਸ਼ੀਪਾਲ ਸਿੰਘ ਵਲੋਂ ਐੱਫ. ਐੱਸ. ਐੱਸ. ਏ. ਆਈ. ਦੇ “ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ ਫੂਡ ਸੇਫਟੀ ਆਨ ਵੀਲ੍ਹ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਸ ਵੈਨ ਰਾਹੀਂ ਖਾਧ ਪਦਾਰਥਾਂ ਦੀ ਗੁਣਵਕਤਾ ਦੀ ਰੈਪਿਡ ਚੈਕਿੰਗ ਕਰਕੇ ਮੌਕੇ ਤੇ ਰਿਪੋਰਟ ਮਿਲ ਸਕਦੀ ਹੈ, ਜੋ ਕਿ ਇਕ ਬਹੁਤ ਹੀ ਵਧੀਆ ਉਪਰਾਲਾ ਹੈ।ਇਸ ਰਾਹੀ ਆਮ ਲੋਕ ਆਪਣੇ ਘਰਾਂ ਅਤੇ ਰੋਜਾਨਾਂ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਦੱਧ, ਦਹੀਂ, ਦਾਲਾਂ, ਮਸਾਲ ਆਦਿ ਦੀ ਜਾਂਚ ਕਰਵਾ ਸਕਦੇ ਹਨ।
ਇਸ ਮੌਕੇੇ ਜਿਲਾ੍ਹ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੂਰੇ ਜਿਲ੍ਹੇ ਭਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾਂ, ਖਾਦ-ਪਦਾਰਥ, ਫਲ-ਸਬਜੀਆਂ, ਦੁੱਧ ਅਤੇ ਦੁੱਧ ਦੇ ਪਦਾਰਥ ਆਦੀ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ।ਇਸ ਲਈ “ਈਟ ਰਾਈਟ ਇੰਡੀਆ” ਪ੍ਰਾਜੈਕਟ ਤਹਿਤ ਇਸ ਵੈਨ ਦੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਹੋਵੇਗੀ। ਇਹ ਵੈਨ ਪੂਰਾ ਇੱਕ ਹਫਤਾ ਜਿਲਾ੍ਹ ਤਰਨਤਾਰਨ ਦੇ ਲਗਭਗ ਸਾਰੇ ਇਲਾਕਿਆਂ ਨੂੰ ਕਵਰ ਕਰੇਗੀ।ਇਸ ਲਈ ਆਮ ਜਨਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਇਸ ਮੌਕੇੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਜਿਲਾ੍ਹ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸ਼ੈਲਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਸਿੰਘ ਪੱਡਾ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸ਼ਿੰਘ, ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ, ਸਮੂਹ ਬੀ. ਈ. ਈ. ਅਤੇ ਸਟਾਫ ਹਾਜਰ ਸਨ।