Albendazole tablets given to children on mop-up day
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੋਪ-ਅੱਪ-ਡੇ ਵਾਲੇ ਦਿਨ ਬੱਚਿਆਂ ਨੂੰ ਖਵਾਈਆ ਗਈਆਂ ਐਲਬੈਂਡਾਜ਼ੋਲ ਦੀਆ ਗੋਲੀਆ
ਤਰਨ ਤਾਰਨ, 05 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀਪਾਲ ਦੀ ਪ੍ਰਧਾਨਗੀ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾ ਹੇਠ, ਜਿਹੜੇ ਬੱਚੇ ਕਿਸੇ ਕਾਰਨ ਕਰਕੇ ਡੀ ਵਾਰਮਿੰਗ ਵਾਲੇ ਦਿਨ ਐਲਬੈਂਡਾਜ਼ੋਲ ਦੀ ਗੋਲੀ ਲੈਣੋ ਰਹਿ ਗਏ ਹਨ, ਉਹਨਾ ਨੂੰ ਮੋਪ-ਅੱਪ-ਡੇ ਵਾਲੇ ਦਿਨ ਅੱਜ ਪੂਰੇ ਦੇਸ਼ ਵਿੱਚ ਐਲਬੈਂਡਾਜ਼ੋਲ ਦੀਆ ਗੋਲੀਆ ਖਵਾਈਆ ਗਈਆਂ ਹਨ।
ਇਸ ਸਬੰਧੀ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ, ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸਤਨਾਮ ਸਿੰਘ, ਡਿਪਟੀ ਸਿੱਖਿਆ ਅਫਸਰ ਗਰਬਚਨ ਸਿੰਘ, ਪਰਮਜੀਤ ਸਿੰਘ ਐਲੀਮੈਂਟਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ ਦੇ ਮੋਪਅੱਪ-ਡੇ ‘ਤੇ ਰਹਿ ਗਏ ਬੱਚਿਆਂ ਨੂੰ ਐਲਬੈਂਡਾਜੋਲ ਖਵਾਈ ਗਈ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਗੋਲੀ ਖਵਾਉਣ ਦੇ ਨਾਲ ਨਾਲ ਬੱਚਿਆ ਨੂੰ ਆਪਣੇ ਸ਼ਰੀਰ ਦੀ ਸਾਫ ਸਫਾਈ ਰੱਖਣ ਤੇ ਪੇਟ ਦੇ ਕੀੜਿਆਂ ਦੇ ਨੁਕਸਾਨ ਸਬੰਧੀ ਵਿਸਥਾਰ ਪੂਰਵਕ ਜਾਣਥਾਰੀ ਦਿੱਤੀ ।ਉਹਨਾ ਨੇ ਬੱਚਿਆਂ ਨੂੰ ਐਲਬੈਂਡਾਜੋਲ ਗੋਲੀ ਦੀ ਮਹੱਤਤਾ, ਆਇਰਨ ਯੁਕਤ ਭੋਜਨ ਖਾਣ, ਸਾਫ ਸੁਥਰਾ ਘਰ ਦਾ ਬਣਿਆ ਭੋਜਨ ਖਾਣ, ਅਤੇ ਬੱਚਿਆ ਨੂੰ ਸਾਬਣ ਨਾਲ ਹੱਥ ਧੋਣ ਲਈ ਜਾਗਰੂਕ ਕੀਤਾ ।ਪੇਟ ਦੇ ਕੀੜਿਆਂ ਨਾਲ ਕੁਪੋਸ਼ਣ ਤੇ ਖੂਨ ਦੀ ਕਮੀ ਹੋ ਜਾਦੀ ਹੈ ਜਿਸ ਕਾਰਨ ਸਰੀਰ ਹਮੇਸ਼ਾ ਥੱਕਿਆਂ ਥੱਕਿਆ ਰਹਿੰਦਾ ਹੈ ਪੇਟ ਦੇ ਕੀੜਿਆਂ ਨਾਲ ਪ੍ਰਭਾਵਿਤ ਬੱਚਿਆਂ ਸੰਪੂਰਨ ਸ਼ਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਦਾ ਹੈ । ਇਸ ਤੋਂ ਬਚਾਉਣ ਸਬੰਧੀ ਨਹੰੁ ਸਾਫ਼ ਤੇ ਕੱਟ ਕੇ ਰੱਖਣ, ਖਾਣਾ ਖਾਣ ਤੋਂ ਪਹਿਲਾ ਹੱਥ ਚੰਗੀ ਤਰ੍ਹਾ ਸਾਬਣ ਨਾਲ ਧੋਣਾ ਤੇ ਹਮੇਸ਼ਾ ਪਖਾਣੇ ਦੀ ਵਰਤੋ ਕਰਨਾ।
ਜਿਲ੍ਹਾ ਸਿੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਬੱਚਿਆ ਨੂੰ ਸਾਫ਼-ਸੁਥਰਾ ਰਹਿਣ ਅਤੇ ਖਾਣ ਪੀਣ ਦੀਆ ਚੰਗੀਆ ਆਦਤਾ ਅਪਣਾਉਣ ਵਾਸਤੇ ਕਿਹਾ ਅਤੇ ਸਾਰੀਆ ਜਮਾਤਾਂ ਦੇ ਬੱਚਿਆ ਨੂੰ ਇਸ ਬਾਰੇ ਵੱਧ ਤੋ ਵੱਧ ਜਾਗਰੂਕ ਕਰਨ ਵਾਸਤੇ ਕਿਹਾ, ਪ੍ਰਿੰਸੀਪਲ ਵੱਲੋ ਬੱਚਿਆ ਨੂੰ ਸਾਰੀਆਂ ਹਦਾਇਤਾ ਦੀਆ ਪਾਲਣ ਕਰਨ ਵਾਸਤੇ ਕਿਹਾ ਗਿਆ ।
ਇਸ ਮੋਕੇ ਤੇੇ ਜਿਲ੍ਹਾ ਸਕੂਲ ਹੈਲਥ ਕੁਆਰਡੀਨੇਟਰ ਰਜਨੀ ਸ਼ਰਮਾ, ਡਾ. ਮਨਦੀਪ ਕੌਰ ਏ. ਐੱਮ. ਓ., ਸਿ਼ਵਇੰਦਰਜੀਤ ਕੌਰ ਸਟਾਫ ਨਰਸਜ ਆਰ. ਬੀ. ਐਸ. ਕੇ , ਰਣਜੀਤ ਕੌਰ ਐੱਲ. ਐੱਚ ਵੀ. ਅਤੇ ਸਕੂਲ ਸਟਾਫ ਆਦਿ ਹਾਜਰ ਸਨ।