Department of Employment Generation, Skill Development and Training will organize Webinar “Flight of Desires” through Live Facebook Session on May 10-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ 10 ਮਈ ਨੂੰ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾਵੇਗਾ ਵੈਬੀਨਾਰ “ਖੁਆਇਸ਼ਾਂ ਦੀ ਉਡਾਨ” ਦਾ ਆਯੋਜਨ-ਡਿਪਟੀ ਕਮਿਸ਼ਨਰ
ਤਰਨ ਤਾਰਨ, 09 ਮਈ :
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਕੈਰੀਅਰ ਚੋਣ ਸਬੰਧੀ ਸਹੀ ਸੇਧ ਦੇਣ ਲਈ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋਂ 10 ਮਈ, 2023 ਨੂੰ ਇੱਕ ਵੈਬੀਨਾਰ “ਖੁਆਇਸ਼ਾਂ ਦੀ ਉਡਾਨ” ਦਾ ਆਯੋਜਨ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਆੱਨਲਾਈਨ ਵੈਬੀਨਾਰ ਮਿਤੀ 10 ਮਈ, 2023 ਨੂੰ ਸਵੇਰੇ 11 ਵਜੇ ਤੋਂ ਸੁਰੂ ਕੀਤਾ ਜਾ ਰਿਹਾ ਹੈ, ਇਸ ਵੈਬੀਨਾਰ ਦਾ ਵਿਸ਼ਾ “ਕੈਰੀਅਰ ਪ੍ਰਾਸਪੈਕਟਿਵ ਫਾੱਰ ਬੁਆਏਜ਼ ਇਨ ਆਰਮਡ ਫੋਰਸਜ਼, ਆਪਰਚੁਨਿਟੀਜ਼ ਐਂਡ ਚੈਲੈਂਜ਼ਜ਼” ਹੈ, ਇਸ ਅਵੈਅਰਨੇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਮੇਜਰ ਜਨਰਲ ਅਜੈ ਐਚ ਚੋਹਾਨ, ਵੀ. ਸੀ. ਐੱਮ ਡਾਇਰੈਕਟਰ ਜਨਰਲ, ਮਹਾਰਾਜਾ ਰਣਜੀਤ ਸਿੰਘ ਹਥਿਆਰਬੰਦ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਵੱਲੋ ਵਿਸ਼ੇਸ਼ ਤੌਰ ਤੇ ਭਾਗ ਲਿਆ ਜਾਵੇਗਾ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਸਬੰਧੀ ਵਿਦਆਰਥੀਆਂ ਨੂੰ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਜਿਸ ਵਿੱਚ ਪ੍ਰਾਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਲੜਕਿਆਂ ਲਈ ਕਰੀਅਰ ਦੇ ਦ੍ਰਿਸ਼ਟੀਕੋਣ ਮੌਕੇ ਅਤੇ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ। ਉੁਹਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਦਿੱਤੇ ਗਏ ਫਸਬੁੱਕ ਲਿੰਕ https://www.facebook.com/events/543035247992029 ‘ਤੇ ਸਵੇਰੇ 11 ਵਜੇ, ਇਹ ਵੈਬੀਨਾਰ ਆਪਣੇ ਘਰ ਬੈਠ ਕੇ ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਆਕੇ ਵੀ ਅਟੈਂਡ ਕਰ ਸਕਦੇ ਹਨ।
ਇਸ ਦੇ ਸਬੰਧ ਵਿੱਚ ਮੈਡਮ ਭਾਰਤੀ ਸ਼ਰਮਾਂ, ਕੈਰੀਅਰ ਕਾਂਉਸਲਰ ਵੱਲੋ ਦੱਸਿਆ ਗਿਆ ਕਿ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾ ਰਹੇ ਹਨ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 7717397013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।