Visits to various villages by Engineers of Water Supply and Sanitation Department for completion of solid waste management and liquid waste management projects.
ਦਫ਼ਤਰ ਜਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਦੌਰੇ
ਤਰਨ ਤਾਰਨ, 15 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਵਿਖੇ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜ਼ਿਲ੍ਹੇ ਨੂੰ ਓ. ਡੀ. ਐੱਫ ਪਲੱਸ ਬਣਾਉਣ ਲਈ ਬਣਾਏ ਜਾ ਰਹੇ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ, ਪ੍ਰੋਜੈਕਟਾਂ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਜ਼, ਅਸਿਸਟੈਂਟ ਇੰਜੀਨੀਅਰ ਸ਼੍ਰੀ ਕਸ਼ਮੀਰ ਸਿੰਘ, ਜੂਨੀਅਰ ਇੰਜੀਨੀਅਰ ਸ਼੍ਰੀ ਤਰਲੋਚਨ ਸਿੰਘ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਸੁਖਵਿੰਦਰ ਪਾਲ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਜ਼ਿਲ੍ਹੇ ਨੂੰ ਓ. ਡੀ. ਐੱਫ ਪਲੱਸ ਬਣਾਉਣ ਅਤੇ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਉਲੀਕੇ ਗਏ ਐਕਸ਼ਨ ਪਲਾਨ 2023-24 ਤਹਿਤ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2, 15ਵਂੇ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1365 ਸਮੁਦਾਇਕ ਖਾਦ ਪਿੱਟਾ, 585 ਟ੍ਰਾਈ ਸਾਈਕਲ, 1560 ਨਡੇਪ ਪਿੱਟ, 01 ਗੋਬਰ ਧਨ ਬਾਇਓ ਗੇਂਸ ਪਲਾਂਟ, 390 ਗਿੱਲੇ ਕੂੜੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਵੇਸਟ ਸਟੋਰੇਜ ਚੈਬਰ, ਸਿੰਗਲ ਯੂਜ ਪਲਾਸਟਿਕ ਦੇ ਨਿਪਟਾਰੇ ਲਈ ਬਲਾਕ ਪੱਧਰ ਤੇ 5 ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਅਤੇ ਸੈਨੀਟੇਸਨ ਵੇਸਟ ਲਈ 10 ਇੰਸਿਨੇਟਰ ਅਤੇ 178 ਸਮੁਦਾਇਕ ਸਾਂਝੇ ਪਖਾਨਿਆਂ ਦਾ ਨਿਰਮਾਣ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2, 15ਵੇਂ ਵਿੱਤ ਕਮਿਸ਼ਨ ਅਤੇ ਮਨਰੇਗਾ ਦੇ ਪ੍ਰਾਪਤ ਫੰਡਾਂ ਨਾਲ 1191 ਛੱਪੜਾਂ ਅਤੇ ਸਮੁਦਾਇਕ ਸੋਕ ਖਾਦ ਪਿੱਟਾ, 5000 ਤੋਂ ਵੱਧ ਆਬਾਦੀ ਵਾਲੇ ਪਿੰਡਾ ਵਿੱਚ 08 ਥਾਪਰ ਮਾਡਲ ਛੱਪੜ, 670 ਵਿਅਕਤੀਗਤ ਅਤੇ ਸਮੁਦਾਇਕ ਸੋਕ ਪਿੱਟ, ਪਸ਼ੂਆਂ ਦੇ ਇਸ਼ਨਾਨ ਅਤੇ ਗੋਬਰ ਦੇ ਨਿਪਟਾਰੇ ਲਈ 670 ਚੈਂਬਰ, ਘਰਾਂ ਵਿੱਚੋਂ ਨਿਕਲਣ ਵਾਲੇ ਬਲੈਕ ਪਾਣੀ ਲਈ 43 ਸਮਾਲ ਬੋਰ ਸਿਸਟਮ ਅਤੇ ਮਨੁੱਖੀ ਮਲ ਦੇ ਨਿਪਟਾਰੇ ਲਈ ਫੀਕਲ ਸਲੱਜ ਪਲਾਂਟ ਲਗਾਏ ਜਾਣਗੇ।