The C.D.R. Review meeting is being held under the leadership of Civil Surgeon Dr. Gurpreet Singh Rai.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸੀ. ਡੀ. ਆਰ ਰੀਵਿਊ ਸਬੰਧੀ ਮੀਟਿੰਗ
ਤਰਨ ਤਾਰਨ, 17 ਮਈ :
ਡਾ. ਗੁਰਪ੍ਰੀਤ ਸਿੰਘ ਰਾਏ ਸਿਵਲ ਸਰਜਨ ਤਰਨ ਤਾਰਨ ਅਤੇ ਡਾ. ਵਰਿੰਦਰਪਾਲ ਕੌਰ ਜਿਲ੍ਹਾ ਟੀਕਾਕਰਨ ਅਫਸਰ ਦੀ ਪ੍ਰਧਾਨਗੀ ਹੇਠ ਸੀ. ਡੀ. ਆਰ ਰੀਵਿਊ ਸਬੰਧੀ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਬਲਾਕ ਝਬਾਲ, ਸੁਰਸਿੰਘ, ਘਰਿਆਲਾ ਅਤੇ ਪੱਟੀ ਦੇ 0-5 ਸਾਲ ਦੇ ਬੱਚਿਆ ਦੀਆ ਹੋਈਆ ਮੌਤਾ ਦੇ ਕੇਸਾ ਨੂੰ ਰੀਵਿਊ ਕੀਤਾ ਗਿਆ ਅਤੇ ਮੌਤ ਦਰ ਨੂੰ ਘਟਾਉਣ ਵਾਸਤੇ ਕਿਹਾ ਗਿਆ।
ਸਿਵਲ ਸਰਜਨ ਵੱਲੋ ਸਾਰੇ ਐੱਸ. ਐੱਮ. ਓ ਨੂੰ ਹਦਾਇਤ ਕੀਤੀ ਗਈ ਕਿ ਹਰ ਮਹੀਨੇ ਬਲਾਕ ਵਿੱਚ ਸੀ. ਡੀ. ਆਰ ਦੀ ਰੀਵਿਊ ਮੀਟਿੰਗ ਕੀਤੀ ਜਾਵੇ । ਏਨਮ ਅਤੇ ਆਸ਼ਾ ਦੇ ਫੀਲਡ ਵਰਕ ਦੀ ਸਮੀਖਿਆ ਕੀਤੀ ਜਾਵੇ ਅਤੇ ਸ਼ੁਰਆਤੀ ਦਿਨਾ ਵਿੱਚ ਨਵਜੰਮੇ ਬੱਚਿਆ ਦੀ ਦੇਖਭਾਲ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਮਾਂ ਦੇ ਦੁੱਧ ਦੇ ਮਹੁੱਤਤਾ ਬਾਰੇ ਹਰ ਮਮਤਾ ਦਿਵਸ ਦੌਰਾਨ ਜਾਣਕਾਰੀ ਦਿੱਤੀ ਜਾਵੇ ।ਹਾਈ ਰਿਸਕ ਪ੍ਰੈਗਨੈਸੀਆਂ ਦੀ ਨਿਯਮਤ ਤੌਰ ‘ਤੇ ਚੈਕਅੱਪ ਕੀਤਾ ਜਾਵੇ ਤਾਂ ਕਿ ਬੱਚਿਆ ਦੀ ਮੌਤ ਦਰ ਨੂੰ ਕਾਬੂ ਕੀਤਾ ਜਾਵੇ ।
ਉਹਨਾਂ ਕਿਹਾ ਕਿ 0-16 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਅਨੀਮਿਆ ਤੋਂ ਬਚਾਅ ਵਾਸਤੇ ਮਾਵਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਅਨੀਮੀਆਂ ਤੋ ਬਚਾਅ ਵਾਸਤੇ ਅਤੇ ਪੇਟ ਦੇ ਕੀੜਿਆਂ ਤੋ ਬਚਾਅ ਵਾਸਤੇ ਖਾਸ ਧਿਆਨ ਦਿੱਤਾ ਜਾਵੇ ।ਇਸ ਮੀਟਿੰਗ ਵਿੱਚ ਸੀ.ਡੀ.ਆਰ. ਨਾਲ ਸਬੰਧਤ ਬਲਾਕ ਨੋਡਲ ਅਫਸਰ, ਐੱਲ. ਐੱਚ. ਵੀ. ਆਸ਼ਾ , ਏ. ਐੱਨ. ਐੱਮਜ਼ ਵੱਲੋਂ ਭਾਗ ਲਿਆ ਗਿਆ ਹੈ ।