Close

The new electricity rates will not have any effect on the common people

Publish Date : 19/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਿਜਲੀ ਦੀਆਂ ਨਵੀਆਂ ਦਰਾਂ ਦਾ ਆਮ ਲੋਕਾਂ ‘ਤੇ ਨਹੀਂ ਪਵੇਗਾ ਕੋਈ ਅਸਰ- ਬਿਜਲੀ ਮੰਤਰੀ ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ.
ਕਿਸਾਨਾਂ ਨੂੰ ਮੁਫ਼ਤ ਬਿਜਲੀ, ਉਦਯੋਗ ਲਈ ਸਬਸਿਡੀ ਵਾਲੀ ਬਿਜਲੀ ਅਤੇ 600 ਯੂਨਿਟ ਮੁਫ਼ਤ ਘਰੇਲੂ ਬਿਜਲੀ ਪਹਿਲਾਂ ਵਾਂਗ ਹੀ ਰਹੇਗੀ ਜਾਰੀ
ਕੈਬਨਿਟ ਮੰਤਰੀ ਵੱਲੋਂ ਹਲਕਾ ਦਫ਼ਤਰ, ਸ਼ਹਿਰੀ ਮੰਡਲ, ਦਿਹਾਤੀ ਮੰਡਲ, ਸ਼ਹਿਰੀ ਉੱਪ ਮੰਡਲ ਅਤੇ ਸਬ ਸਟੋਰ ਤਰਨ ਤਾਰਨ ਦੀ ਅਚਨਚੇਤ ਚੈਕਿੰਗ
ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਖਪਤਕਾਰਾਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕਰਨ ਦੇ ਦਿੱਤੇ ਆਦੇਸ਼
ਤਰਨ ਤਾਰਨ, 18 ਮਈ :
ਕੈਬਨਿਟ ਮੰਤਰੀ, ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਸ੍ਰ. ਹਰਭਜਨ ਸਿੰਘ ਈ. ਟੀ. ਓ. ਵੱਲੋਂ ਅੱਜ ਹਲਕਾ ਦਫ਼ਤਰ, ਸ਼ਹਿਰੀ ਮੰਡਲ, ਦਿਹਾਤੀ ਮੰਡਲ, ਸ਼ਹਿਰੀ ਉੱਪ ਮੰਡਲ ਅਤੇ ਸਬ ਸਟੋਰ ਤਰਨ ਤਾਰਨ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।ਇਸ ਮੌਕੇ ਮੰਤਰੀ ਸਾਹਿਬ ਵਲੋਂ ਸਟਾਫ਼ ਨੂੰ ਟਾਇਮ ਨਾਲ ਦਫ਼ਤਰ ਪਹੁੰਚਣ ਦੀ ਹਦਾਇਤ ਦਿੱਤੀ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਈ-ਕਾਰਡ ਗਲੇ ਵਿੱਚ ਪਾਉਣ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਵੱਖ-ਵੱਖ ਤਰ੍ਹਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਜਿਵੇਂ ਕੇ ਕੈਸ਼ ਬੁੱਕ, ਸਰਵਿਸ ਰਜਿਸਟਰ, ਬੈਂਕ ਮਿਲਾਨ ਰਜਿਸਟਰ, ਸਟਾਕ ਰਜਿਸਟਰ, ਆਊਟ ਸੋਰਸ ‘ਤੇ ਲਗਾਈਆ ਗੱਡੀਆਂ ਦਾ ਰਿਕਾਰਡ ਅਤੇ ਕੀ-ਐਕਸ਼ਿਪਸਨ ਚੈੱਕ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਰਿਕਾਰਡ ਪੀ. ਐੱਸ. ਪੀ. ਸੀ. ਐੱਲ ਦੀਆਂ ਹਦਾਇਤਾਂ ਮੁਤਾਬਿਕ ਮੇਨਟੇਨ ਕੀਤਾ ਜਾਵੇ ।
ਇਸ ਮੌਕੇ ਉਹਨਾਂ ਜੇ. ਈਜ਼ ਨੂੰ ਸੜੇ ਅਤੇ ਖਰਾਬ ਮੀਟਰ ਤੁਰੰਤ ਬਦਲਣ ਦੀ ਹਦਾਇਤ ਜਾਰੀ ਕੀਤੀ ਗਈ।ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਆਦੇਸ਼ ਦਿੱਤੇ ਕਿ ਵਿਭਾਗ ਦੇ ਖਪਤਕਾਰਾਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ ਅਤੇ ਦਫ਼ਤਰਾਂ ਵਿੱਚ ਆਪਣੇ ਕੰਮਾਂ ਲਈ ਆਏ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਉਹਨਾਂ ਕਿਹਾ ਕਿ ਬਿਜਲੀ ਦੀਆਂ ਨਵੀਆਂ ਦਰਾਂ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਵਧੀਆਂ ਦਰਾਂ ਦਾ ਖਰਚਾ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ, ਉਦਯੋਗ ਲਈ ਸਬਸਿਡੀ ਵਾਲੀ ਬਿਜਲੀ ਅਤੇ 600 ਯੂਨਿਟ ਮੁਫ਼ਤ ਘਰੇਲੂ ਬਿਜਲੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ।