T. B.free India under Nikshay Mitra D. R. R. K. Trunut chips donated by Foods
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਟੀ. ਬੀ. ਮੁਕਤ ਭਾਰਤ ਤਹਿਤ ਨਿਕਸ਼ੈ ਮਿੱਤਰਾ ਡੀ. ਆਰ. ਆਰ. ਕੇ. ਫੂਡਜ਼ ਵੱਲੋਂ ਦਾਨ ਕੀਤੀਆਂ ਗਈਆਂ ਟਰੂਨਾਟ ਚਿੱਪਾਂ
ਤਰਨ ਤਾਰਨ, 25 ਮਈ :
ਸਿਵਲ ਸਰਜਨ ਤਰਨਤਾਰਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਅਗਵਾਹੀ ਹੇਠਾਂ ਅੱਜ ਦਫਤਰ ਸਿਵਲ ਸਰਜਨ ਤਰਨਤਾਰਨ ਵਿਖੇ ਨਿਕਸ਼ੈ ਮਿੱਤਰਾ ਡੀ. ਆਰ. ਆਰ. ਕੇ. ਫੂਡਜ਼ ਵੱਲੋਂ ਟੀ. ਬੀ. ਮੁਕਤ ਭਾਰਤ ਤਹਿਤ ਟਰੂਨਾਟ ਚਿੱਪਾਂ ਦਾਨ ਕੀਤੀਆਂ ਗਈਆਂ।
ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਇਹਨਾਂ ਕਿੱਟਾਂ ਦੀ ਮਦਦ ਨਾਲ ਟੀ. ਬੀ. ਦੇ ਮਰੀਜਾਂ ਦੀ ਬਲਗਮ ਦੀ ਜਾਂਚ ਕਰਨੀ ਆਸਾਨ ਹੋ ਸਕੇਗੀ ਅਤੇ ਪੀੜੀਤ ਮਰੀਜਾਂ ਦੀ ਜਲਦ ਪਹਿਚਾਨ ਅਤੇ ਇਲਾਜ ਸੰਭਵ ਹੋ ਸਕੇਗਾ। ਇਹ ਚਿੱਪਾਂ ਸਾਰੇ ਜ਼ਿਲੇ੍ਹ ਭਰ ਦੀਆ ਸਾਰੀਆਂ ਸਿਹਤ ਸੰਸਥਾਵਾਂ ਦੀਆਂ ਲੈਬਾਂ ਵਿਚ ਭੇਜੀਆਂ ਜਾਣਗੀਆਂ।
ਇਸ ਮੌਕੇ ‘ਤੇ ਜ਼ਿਲਾ੍ਹ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਜਿਲ੍ਹਾ ਅਪੀਡਿਮੋਲੋਜਿਸਟ ਡਾ. ਅਮਨਦੀਪ ਸਿੰਘ ਤੇ ਡਾ. ਸਿਮਰਨ ਕੌਰ, ਜ਼ਿਲਾ੍ਹ ਟੀ. ਬੀ. ਅਫਸਰ ਡਾ. ਸੁਖਜਿੰਦਰ ਸਿੰਘ, ਡਾ. ਰਿਪੂਦਮਨ, ਜਿਲ੍ਹਾ ਐੱਮ. ਈ. ਆਈ. ਓ. ਅਮਰਦੀਪ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਸ਼ਰਮਜੀਤ ਕੌਰ, ਪਰਮਿੰਦਰ ਕੌਰ, ਕਮਲਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।