Close

MLA Shri Sarwan Singh Dhun laid the foundation stone for the construction of Block Level Public Health Unit at Community Health Center Sursingh.

Publish Date : 31/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਿਧਾਇਕ ਸ਼੍ਰੀ ਸਰਵਨ ਸਿੰਘ ਧੁੰਨ ਨੇ ਕਮਿਊਨਿਟੀ ਹੈੱਲਥ ਸੈਂਟਰ ਸੁਰਸਿੰਘ ਵਿਖੇ ਰੱਖਿਆ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ ਦੀ ਉਸਾਰੀ ਦਾ ਨੀਂਹ ਪੱਥਰ
ਤਰਨ ਤਾਰਨ, 29 ਮਈ :
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲਾ ਤਰਨਤਾਰਨ ਦੇ ਸਰਹੱਦੀ ਬਲਾਕ ਸੁਰਸਿੰਘ ਦੇ ਕਮਿਊਨਿਟੀ ਹੈੱਲਥ ਸੈਂਟਰ ਵਿਖੇ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ (ਬੀ. ਐੱਲ. ਪੀ. ਐੱਚ. ਯੂ.) ਦੀ ਉਸਾਰੀ ਦਾ ਨੀਂਹ ਪੱਥਰ ਹਲਕਾ ਖੇਮਕਰਨ ਦੇ ਵਿਧਾਇਕ ਸ਼੍ਰੀ ਸਰਵਨ ਸਿੰਘ ਧੁੰਨ ਵੱਲੋਂ ਰੱਖਿਆ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਮਨਿੰਦਰ ਕੌਰ, ਸਿਵਲ ਸਰਜਨ, ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ, ਸੀਨੀਅਰ ਮੈਡੀਕਲ ਅਫਸਰ ਸੁਰਸਿੰਘ, ਡਾ. ਕੁਲਤਾਰ ਸਿੰਘ, ਐਕਸੀਅਨ ਪੰਚਾਇਤੀ ਰਾਜ ਸ਼੍ਰੀ ਤਰਸੇਮ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਰਹੇ।
ਇਸ ਮੌਕੇ ਵਿਧਾਇਕ ਸ਼੍ਰ. ਧੁੰਨ ਨੇ ਕਿਹਾ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਚੰਗੀ ਅਤੇ ਤੰਦਰੁਸਤ ਸਿਹਤ ਲਈ ਵੱਚਨਬੱਧ ਹੈ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਸਿਹਤ ਖੇਤਰ ਵਿੱਚ ਅਹਿਮ ਫੈਸਲੇ ਲਏ ਜਾ ਰਹੇ ਹਨ। ਉਨਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਬਨਣ ਵਾਲੀ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ ਵੀ ਲੋਕਾਂ ਦੀ ਨਰੋਈ ਸਿਹਤ ਦੇ ਮੱਦੇਨਜ਼ਰ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਇਸ ਖੇਤਰ ਅਧੀਨ ਆਉਣ ਵਾਲੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਪਹੁੰਚ ਸਕੇ।
ਉਨਾਂ ਕਿਹਾ ਕਿ ਸਿਹਤ ਯੂਨਿਟ ਦੇ ਵਿੱਚ ਮਰੀਜ਼ਾਂ ਦੇ ਲਈ ਵਿਸ਼ੇਸ਼ ਕੰਪਿਊਟਰਾਇਜ਼ਡ ਲਾਬਾਰਟਰੀ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਆਧੁਨਿਕ ਮਸ਼ੀਨਾਂ ਦੀ ਮੱਦਦ ਨਾਲ ਮਰੀਜ਼ਾਂ ਦੇ ਵੱਖ ਵੱਖ ਟੈਸਟ ਕੀਤੇ ਜਾਣਗੇ। ਸ਼੍ਰੀ ਧੁੰਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਰਾਹੀ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਵੱਡਮੁੱਲਾ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ, ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਵੱਡੀ ਗਿਣਤੀ ਵਿੱਚ ਇਸ ਦਾ ਲਾਭ ਸਰਹੱਦੀ ਖੇਤਰ ਦੇ ਲੋਕਾਂ ਨੂੰ ਪਹੁੰਚੇਗਾ। ਐੱਸ. ਐੱਮ. ਓ, ਸੁਰਸਿੰਘ ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ, ਸੁਰਸਿੰਘ ਸਰਹੱਦੀ ਖੇਤਰ ਦਾ ਅਹਿਮ ਸਿਹਤ ਕੇਂਦਰ ਹੈ ਅਤੇ ਭਵਿੱਖ ਦੇ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ ਬਨਣ ਨਾਲ ਇਸ ਕੇਂਦਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਮੌਕੇ ਐਸ. ਡੀ. ਓ, ਪੰਚਾਇਤੀ ਰਾਜ, ਬੀ. ਐੱਸ. ਢਿਲੋਂ, ਮੈਡੀਕਲ ਅਫਸਰ ਡਾ. ਸੰਦੀਪ ਸਿੰਘ, ਬਲਾਕ ਐਜੂਕੇਟਰ ਨਵੀਨ ਕਾਲੀਆ, ਨਰਸਿੰਗ ਸਿਸਟਰ ਰਾਜ ਕੌਰ ਸੀਨੀਅਰ ਫਾਰਮੇਸੀ ਅਫਸਰ ਪ੍ਰਵੀਨ ਕੁਮਾਰ, ਰਾਮ ਕੁਮਾਰ, ਸੁਖਵੰਤ ਸਿੰਘ, ਨਵਜੋਤ ਕੌਰ ਅਪਥਾਲਮਿਕ ਅਫਸਰ ਬਲਜੀਤ ਸਿੰਘ, ਐਸ ਆਈ ਲਖਵਿੰਦਰ ਸਿੰਘ, ਸਲਵਿੰਦਰ ਸਿੰਘ, ਗਗਨਦੀਪ ਸਿੰਘ, ਰਣਬੀਰ ਸਿੰਘ, ਪਰਗਟ ਸਿੰਘ, ਗੁਰਸਾਹਿਬ ਸਿੰਘ ਆਦਿ ਮੌਜੂਦ ਰਹੇ।