Foundation stone of four health centers laid at District Tarn Taran
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲਾ੍ਹ ਤਰਨਤਾਰਨ ਵਿਖੇ ਰੱਖਿਆ ਗਿਆ ਚਾਰ ਸਿਹਤ ਕੇਂਦਰਾਂ ਦਾ ਨੀਂਹ ਪੱਥਰ
ਕੈਬਨਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਹੈਲਥ ਵੈਲਨੈਂਸ ਸੈਂਟਰ ਤੂਤ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਸ਼੍ਰ ਸਰਵਨ ਸਿੰਘ ਧੁੰਨ ਨੇ ਹੈਲਥ ਵੈਲਨੈਂਸ ਸੈਂਟਰ ਕੱਚਾ-ਪੱਕਾ ਤੇ ਪ੍ਰਾਇਮਰੀ ਹੈੱਲਥ ਯੁਨਿਟ ਸੁਰਸਿੰਘ ਦਾ ਨੀਂਹ ਪੱਥਰ ਰੱਖਿਆ
ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਪ੍ਰਾਇਮਰੀ ਹੈਲਥ ਯੂਨਿਟ ਝਬਾਲ ਦਾ ਨੀਂਹ ਪੱਥਰ ਰੱਖਿਆ ਗਿਆ
ਤਰਨ ਤਾਰਨ, 29 ਮਈ :
ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਪ੍ਰਤੀ ਆਪਣਾਂ ਵਚਨ ਨਿਭਾੳਂਦਿਆ ਹੋਇਆ ਅੱਜ ਜਿਲਾ੍ਹ ਤਰਨਤਾਰਨ ਵਿਖੇ ਵੱਖ-ਵੱਖ ਚਾਰ ਸਿਹਤ ਕੇਂਦਰਾਂ ਦਾ ਨੀਂਹ ਪੱਥਰ ਰੱਖਿਆ। ਜਿੰਨਾ੍ਹ ਵਿੱਚ ਕੈਬਨਟ ਮੰਤਰੀ ਪੰਜਾਬ ਸ੍ਰ ਲਾਲਜੀਤ ਸਿੰਘ ਭੁੱਲਰ ਵੱਲੋਂ ਹੈਲਥ ਵੈਲਨੈਂਸ ਸੈਂਟਰ ਤੂਤ, ਹਲਕਾ ਵਿਧਾਇਕ ਖੇਮਕਰਨ ਸ਼੍ਰ ਸਰਵਨ ਸਿੰਘ ਧੁੰਨ ਵੱਲੋਂ ਹੈਲਥ ਵੈਲਨੈਂਸ ਸੈਂਟਰ ਕੱਚਾ-ਪੱਕਾ ਤੇ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਸੁਰਸਿੰਘ ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਝਬਾਲ ਦਾ ਨੀਂਹ ਪੱਥਰ ਰੱਖਿਆ ਗਿਆ।
ਇਥੇ ਇਹ ਦੱਸਯਯੋਗ ਹੈ ਕਿ ਪੰਜਾਬ ਵਿਚ ਤਰਨਤਾਰਨ ਹੀ ਇੱਕ ਅਜਿਹਾ ਜਿਲਾ੍ਹ ਹੈ, ਜਿੱਥੇ ਕਿ ਸਭ ਤੋਂ ਪਹਿਲਾਂ ਇਕੱਠੇ ਚਾਰ ਵੱਡੇ ਸਿਹਤ ਕੇਂਦਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇਹਨਾਂ ਸਿਹਤ ਕੇਂਦਰਾਂ ਤੇ ਪ੍ਰਤੀ ਕੇਂਦਰ ਲਗਭਗ 29 ਲੱਖ ਰੁੁਪਏ ਦੀ ਲਾਗਤ ਆਵੇਗੀ ਅਤੇ ਇਹ 4 ਮਹੀਨਿਆਂ ਦੇ ਅੰਦਰ-ਅੰਦਰ ਤਿਆਰ ਹੋ ਜਾਣਗੇ। ਇਸ ਮੌਕੇ ‘ਤੇ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ. ਡੀ. ਐੱਮ. ਸ੍ਰੀ ਰਜਨੀਸ਼ ਅਰੋੜਾ, ਐਕਸੀਅਨ ਪੰਚਾਇਤੀ ਰਾਜ ਸ੍ਰੀ ਤਰਸੇਮ ਸਿੰਘ ਅਤੇ ਜਿਲਾ੍ਹ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।