On the occasion of Baba Bodla Shah’s Annual Jod Mela, Cabinet Minister Sir Harbhajan Singh ETO arrived specially
Publish Date : 06/06/2023
ਬਾਬਾ ਬੋਦਲਾ ਸ਼ਾਹ ਦੇ ਸਲਾਨਾ ਜੋੜ ਮੇਲੇ ਮੌਕੇ ਕੈਬਨਿਟ ਮੰਤਰੀ ਸੀ੍ ਹਰਭਜਨ ਸਿੰਘ ਈਟੀਓ ਵਿਸ਼ੇਸ਼ ਤੌਰ ‘ਤੇ ਪੁੱਜੇ
ਉਘੇ ਸਮਾਜ ਸੇਵੀ ਜੋਸ਼ਨ ਨੇ ਇਲਾਕੇ ਦੀਆਂ ਸਮੱਸਿਆਂਵਾਂ ਸਬੰਧੀ ਦਿੱਤਾ ਮੰਗ ਪੱਤਰ
ਖਡੂਰ ਸਾਹਿਬ, (ਤਰਨ ਤਾਰਨ), 03 ਜੂਨ :
ਇਥੋਂ ਨੇੜਲੇ ਪਿੰਡ ਬੋਦਲ ਕੀੜੀ ਵਿਖੇ ਬਾਬਾ ਬੋਦਲਾ ਸ਼ਾਹ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਬਾਬਾ ਕਾਲੇ ਸ਼ਾਹ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬਿਜਲੀ ਮੰਤਰੀ ਸੀ੍ ਹਰਭਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਬਾਬਾ ਬੋਦਲੇ ਸ਼ਾਹ ਦੀ ਮਜ਼ਾਰ ਤੇ ਸਿਜਦਾ ਕੀਤਾ। ਇਸ ਮੌਕੇ ਕਰਵਾਈਆਂ ਗਈਆਂ ਪਹਿਲਵਾਨਾ ਦੀਆਂ ਕੁਸ਼ਤੀਆਂ ਦੌਰਾਨ ਕੈਬਨਿਟ ਮੰਤਰੀ ਈਟੀਓ ਨੇ ਜੇਤੂ ਪਹਿਲਵਾਨਾ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਘੇ ਸਮਾਜ ਸੇਵੀ ਸੁਖਦੇਵ ਸਿੰਘ ਜੋਸਨ ਬੋਦਲਕੀੜੀ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਇਲਾਕੇ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ ਅਤੇ ਪਾਵਰਕਾਮ ਦੇ ਸਬ ਸਟੇਸ਼ਨ ਨਾਗੋਕੇ ਮੋੜ ਦੇ ਸੁਧਾਰ, ਵੈਰੋਵਾਲ ਤੋਂ ਗੁਰਦੁਆਰਾ ਬਾਬਾ ਡੱਲਾ ਨਾਗੋਕੇ ਮੋੜ ਤੱਕ ਟੁੱਟੀ ਸੜਕ ਦੀ ਰਿਪੇਅਰ ਕਰਨ, ਨਾਗੋਕੇ ਮੋੜ ਤੋਂ ਬੋਦਲਕੀੜੀ ਤੱਕ ਕੱਢੀ ਜਾ ਰਹੀ ਬਿਜਲੀ ਦੀ ਲਾਈਨ ਦੇ ਕੰਮ ਚ ਵਿਭਾਗ ਵੱਲੋਂ ਟਾਲ ਮਟੋਲ ਕਰਨ ਆਦਿ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਡਾ ਮੱਸਾ ਸਿੰਘ, ਡਾ ਬਲਜਿੰਦਰ ਸਿੰਘ ਜੋਸਨ, ਰੁਕਵਿੰਦਰ ਸਿੰਘ ਰੌਕੀ, ਪੰਜਾਬ ਸਿੰਘ, ਪ੍ਰਗਟ ਸਿੰਘ ਬੰਡਾਲਾ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।