Close

Cabinet Minister Shri. Laljit Singh Bhullar inaugurated the biogas plot at Dubli Gaushala at a cost of approximately 47 lakh rupees.

Publish Date : 03/07/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਦੁੱਬਲੀ ਗਊਸ਼ਾਲਾ ਵਿਖੇ ਲੱਗਭੱਗ 47 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਾਇਓ ਗੈਸ ਪਲਾਟ ਦਾ ਕੀਤਾ ਉਦਘਾਟਨ
ਪੱਟੀ, (ਤਰਨ ਤਾਰਨ) 01 ਜੁਲਾਈ :
ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਪੱਟੀ ਵਿੱਚ ਪੈਂਦੇ ਪਿੰਡ ਦੁੱਬਲੀ ਵਿਖੇ ਬਣੀ ਗਊਸ਼ਾਲਾ ਵਿੱਚ ਲੱਗਭੱਗ 47 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਾਇਓ ਗੈਸ ਪਲਾਟ ਦਾ ਉਦਘਾਟਨ ਕੀਤਾ।ਇਸ ਦੌਰਾਨ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਗਊਸ਼ਾਲਾ ਵਿਖੇ ਬੂਟੇ ਵੀ ਲਗਾਏ ਗਏ।ਇਸ ਮੌਕੇ ’ਤੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਵਿਪਨ ਭੰਡਾਰੀ ਅਤੇ ਤਹਿਸੀਲਦਾਰ ਸ੍ਰੀ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਪਲਾਂਟ ਗਊਸ਼ਾਲਾ ਵਿਚ ਪੈਦਾ ਹੋਏ ਪਸ਼ੂਆਂ ਦੇ ਗੋਹੇ ਦੀ ਵਰਤੋਂ ਨਾਲ ਚੱਲੇਗਾ ਅਤੇ ਇਸ ਨੂੰ ਬਿਜਲੀ ਅਤੇ ਜੈਵਿਕ ਖਾਦ ਵਿੱਚ ਬਦਲੇਗਾ। ਇਸ ਪਲਾਂਟ ਤੋਂ ਪੈਦਾ ਹੋਣ ਵਾਲੀ ਬਾਇਓ ਗੈਸ ਨੂੰ 100 ਪ੍ਰਤੀਸ਼ਤ ਬਾਇਓਗੈਸ ਅਧਾਰਤ ਜੈਨਸੈੱਟ ਦੀ ਵਰਤੋਂ ਵਿਚ ਬਦਲੇਗਾ, ਜਿਸ ਕਰਕੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਵੇਗਾ। ਜਿਸ ਨਾਲ ਗਊਸ਼ਾਲਾ ਦਾ ਬਿਜਲੀ ਸਮਾਨ ਜਿਵੇ ਕਿ ਲਾਈਟ, ਪੱਖਾ, ਚਾਰਾ ਕਟਰ ਮਸੀਨ ਆਦਿ ਇਸ ਪਲਾਾਂਟ ’ਤੇ ਚੱਲਣਗੇ। ਇਸ ਨਾਲ 100 ਯੂਨਿਟ ਬਿਜਲੀ ਪੈਦਾ ਹੋਵੇਗੀ।
ਉਹਨਾਂ ਦੱਸਿਆ ਕਿ ਇੰਨ੍ਹਾ ਹੀ ਨਹੀ ਪਲਾਂਟ ਤੋਂ ਨਿਕਲਣ ਵਾਲੀ ਪਚਣ ਵਾਲੀ ਸਲਰੀ ਪੌਸ਼ਟਿਕ ਤੱਤ ਨਾਲ ਭਰਪੂਰ ਜੈਵਿਕ ਖਾਦ ਗਊਸ਼ਾਲਾ ਇਸ ਨੂੰ ਬਜਾਰ ਵਿੱਚ ਵੇਚ ਸਕਦੀ ਹੈ ਅਤੇ ਵਾਧੂ ਆਮਦਨ ਕਮਾ ਸਕਦੀ ਹੈ। ਮੰਤਰੀ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾਂ ਮੈਂਬਰ ਰਾਹੁਲ ਚੱਡਾ ਦੀ ਅਗਵਾਈ ਵਿਚ ਸੂਬੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ। ਮਾਨ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ’ਤੇ ਸੰਦੀਪ ਪੁਰੀ ਓ. ਐੱਸ. ਡੀ ਮੰਤਰੀ ਭੁੱਲਰ, ਚੇਅਰਮੈਨ ਦਿਲਬਾਗ ਸਿੰਘ ਸੰਧੂ ਪੀ. ਏ, ਸਤਨਾਮ ਸਿੰਘ ਡੀ. ਐੱਸ. ਪੀ ਪੱਟੀ, ਅਨਿਲ ਕੁਮਾਰ ਚੋਪੜਾ ਈ. ਓ. ਪੱਟੀ, ਯਸ਼ਪਾਲ ਜੁਯਾਲ ਜਿਲ੍ਹਾਂ ਮੈਨੈਜ਼ਰ ਪੈਡਾ, ਜਸਦੀਪ ਸਿੰਘ ਬੋਪਾਰਾਏ ਐੱਸ. ਡੀ. ਓ. ਵਾਟਰ ਸਪਲਾਈ ਪੱਟੀ, ਦਿਲਬਾਗ ਸਿੰਘ ਬੀ. ਡੀ. ਪੀ. ਓ. ਪੱਟੀ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਵਰਿੰਦਰਜੀਤ ਸਿੰਘ ਹੀਰਾ ਭੁੱਲਰ ਪ੍ਰਧਾਨ, ਹਰਵਿੰਦਰ ਸਿੰਘ ਭੁੱਲਰ ਸੁਪਰਡੈਂਟ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।