Close

Beginning of the week regarding the importance of mother’s milk in health and wellness centers

Publish Date : 03/08/2023

ਹੈੱਲਥ ਐਂਡ ਵੈੱਲਨੈਸ ਕੇਂਦਰਾਂ ‘ਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫਤੇ ਦੀ ਸ਼ੁਰੂਆਤ

ਤਰਨ ਤਾਰਨ, 01 ਅਗਸਤ :

ਸਿਵਲ ਸਰਜਨ ਤਰਨ ਤਾਰਨ, ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰੇਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ, ਡਾ. ਵਰਿੰਦਰਪਾਲ ਕੌਰ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ, ਸੁਰਸਿੰਘ, ਡਾ. ਸੰਦੀਪ ਸਿੰਘ ਕਾਲੜਾ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਸੁਰਸਿੰਘ ਅਤੇ ਬਲਾਕ ਦੇ ਵੱਖ ਵੱਖ ਹੈਲਥ ਐਂਡ ਵੈਲਨੈਸ ਕੇਂਦਰਾਂ ‘ਚ ਮੰਗਲਵਾਰ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫਤੇ ਦੀ ਸ਼ੁਰੂਆਤ ਕੀਤੀ ਗਈ। ਇਹ ਹਫ਼ਤਾ 01 ਅਗਸਤ ਤੋਂ ਸ਼ੁਰੂ ਹੋ ਕੇ 07 ਅਗਸਤ ਤੱਕ ਚੱਲੇਗਾ।
ਇਸ ਮੌਕੇ ਐਸ. ਐਮ. ਓ, ਡਾ. ਕਾਲੜਾ ਨੇ ਕਿਹਾ ਕਿ ਇਸ ਹਫਤੇ ਦਾ ਮੁੱਖ ਮੰਤਵ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਇਸ ਨੂੰ ਪਿਲਾਉਣ ਦੇ ਸਹੀ ਢੰਗ ਬਾਰੇ ਜਾਗਰੂਕ ਕਰਨਾ ਹੈ।ਉਨਾਂ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਕੁਦਰਤੀ ਨਿਆਮਤ ਹੈ ਅਤੇ ਕਿਸੇ ਵੀ ਬੱਚੇ ਨੂੰ ਇਸ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ।
ਡਾ. ਕਾਲੜਾ ਨੇ ਕਿਹਾ ਕਿ ਮਾਂ ਦਾ ਦੁੱਧ ਲਗਾਤਾਰ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਨਵਜੰਮੇ ਦੀ ਮਾਂ ਘੱਟੋ ਘੱਟ ਛੇ ਮਹੀਨਿਆਂ ਤੱਕ ਇਸ ਨੂੰ ਆਪਣੇ ਬੱਚੇ ਨੂੰ ਪਿਲਾਵੇ।ਉਨਾ ਵੱਲੋਂ ਫੀਲਡ ਸਟਾਫ ਨੂੰ ਸਖਤ ਹਦਾਇਤ ਦਿੰਦਿਆਂ ਕਿਹਾ ਕਿ ਇਸ ਕੌਮਾਂਤਰੀ ਹਫਤੇ ਦੌਰਾਨ ਬਲਾਕ ਦੇ ਵੱਖ ਵੱਖ ਪਿੰਡਾਂ ‘ਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ।
ਇਸ ਮੌਕੇ ਐਲ ਐਚ ਵੀ ਕਸ਼ਮੀਰ ਕੌਰ, ਨਿੰਦਰਜੀਤ ਕੌਰ ਅਤੇ ਨਰਸਿੰਗ ਸਿਸਟਰ ਰਾਜ ਕੌਰ ਨੇ ਸਿਹਤ ਕੇਂਦਰ ਵਿਖੇ ਆਈਆਂ ਗਰਭਵਤੀ ਔਰਤਾਂ ਅਤੇ ਨਵਜੰਮਿਆਂ ਦੀ ਮਾਵਾਂ ਨੂੰ ਮਾਂ ਦੇ ਦੁੱਧ ਅਤੇ ਇਸ ਨੂੰ ਪਿਲਾਉਣ ਦੇ ਸਹੀ ਤਰੀਕਿਆਂ ਤੋਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਸਨੂੰ ਮਾਂ ਦਾ ਗਾੜੇ ਪੀਲੇ ਰੰਗ ਦਾ ਦੁੱਧ ਦੇਣਾ ਬਹੁਤ ਲਾਜ਼ਮੀ ਹੈ ਜੋ ਕੀ ਬੱਚੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਹੈ।
ਬਲਾਕ ਐਜੂਕੇਟਰ, ਨਵੀਨ ਕਾਲੀਆ ਨੇ ਕਿਹਾ ਕਿ ਮਾਂਵਾਂ ਕਦੀ ਵੀ ਪੈਕੇਟਨੁਮਾ ਦੁੱਧ ਨੂੰ ਪਹਿਲ ਨਾ ਦੇਣ ਕਿਉਂਕਿ ਉਹ ਦੁੱਧ ਮਾਂ ਦੇ ਦੁੱਧ ਦੀ ਕਦੀ ਵੀ ਬਰਾਬਰੀ ਨਹੀਂ ਕਰ ਸਕਦਾ। ਉਹਨਾਂ ਦੱਸਿਆ ਕਿ ਮਾਂ ਦੇ ਦੁੱਧ ਤੋਂ ਉੱਪਰ ਨਵਜੰਮੇ ਬੱਚੇ ਲਈ ਹੋਰ ਕੋਈ ਚੀਜ਼ ਨਹੀਂ ਅਤੇ ਮਾਂਵਾਂ ਨੂੰ ਇਸ ਨੂੰ ਪਿਲਾਉਣ ਤੋਂ ਕਦੀ ਵੀ ਗੁਰੇਜ ਨਹੀਂ ਕਰਨਾ ਚਾਹੀਦਾ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ, ਨਵੀਨ ਕਾਲੀਆ, ਐਲ ਐਚ ਵੀ ਕਸ਼ਮੀਰ ਕੌਰ, ਨਿੰਦਰਜੀਤ ਕੌਰ, ਨਰਸਿੰਗ ਸਿਸਟਰ ਰਾਜ ਕੌਰ, ਏ ਐਨ ਐਨ ਰਾਜਵਿੰਦਰ ਕੌਰ, ਬੱਬਲਜੀਤ ਕੌਰ, ਸਟਾਫ ਨਰਸ ਅਮਰਜੀਤ ਕੌਰ, ਮਨਿੰਦਰ ਕੌਰ, ਟਰੇਂਡ ਦਾਈ ਕਵਿਤਾ ਰਾਣੀ ਆਦਿ ਮੌਜੂਦ ਰਹੇ।