Close

The District Magistrate has issued a complete ban on flying drones till August 15

Publish Date : 14/08/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਮੈਜਿਸਟਰੇਟ ਵੱਲੋਂ 15 ਅਗਸਤ ਤੱਕ ਡਰੋਨ ਉਡਾਉਣ ਸਬੰਧੀ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ
ਤਰਨ ਤਾਰਨ, 11 ਅਗਸਤ :
ਜਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ, ਆਈ. ਏ. ਐਸ., ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਵਿੱਚ 15 ਅਗਸਤ 2023 ਦਾ ਦਿਹਾੜਾ, ਪੁਲਿਸ ਲਾਇਨ ਤਰਨ ਤਾਰਨ, ਦਾਣਾ ਮੰਡੀ ਖਡੂਰ ਸਾਹਿਬ ਥਾਣਾ ਗੌਇੰਦਵਾਲ ਸਾਹਿਬ, ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਟੀ ਅਤੇ ਦਾਣਾ ਮੰਡੀ ਖਾਲੜਾ ਰੋਡ ਭਿੱਖੀਵਿੰਡ ਵਿਖੇ ਮਨਾਉਣ ਲਈ, ਇਹਨਾਂ ਸਥਾਨਾਂ ਦੇ 05 ਕਿਲੋਮੀਟਰ ਆਸ-ਪਾਸ ਦੇ ਏਰੀਏ ਵਿੱਚ 13 ਅਗਸਤ, 2023 ਤੋ 15 ਅਗਸਤ, 2023 ਤੱਕ ਡਰੋਨ ਉਡਾਉਣ ਸਬੰਧੀ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਸੁਰੱਖਿਆ ਏਜੰਸੀਆਂ/ਫੋਰਸਜ ਵੱਲੋ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਡਰੋਨ ਅਤੇ ਅਨਮੈਨਡ ਏਰੀਅਲ ਵਹੀਕਲਜ਼ ਉੱਪਰ ਲਾਗੂ ਨਹੀਂ ਹੋਵੇਗਾ।