Close

A special meeting with the supervisors of all constituencies to review the progress of door-to-door photo voter list verification by the District Election Officer.

Publish Date : 18/08/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਘਰ-ਘਰ ਜਾ ਕੇ ਫੋਟੋ ਵੋਟਰ ਸੂਚੀ ਦੀ ਕੀਤੀ ਜਾ ਰਹੀ ਵੈਰੀਫਿਕੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਚੋਣ ਹਲਕਿਆਂ ਦੇ ਸੁਪਰਵਾਇਜ਼ਰਾਂ ਨਾਲ ਵਿਸ਼ੇਸ ਮੀਟਿੰਗ
ਤਰਨ ਤਾਰਨ, 17 ਅਗਸਤ :
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਮਿਤੀ ਵਾਰ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਮਿਤੀ 17 ਅਕਤੂਬਰ, 2023 ਨੂੰ ਫੋਟੋ ਵੋਟਰ ਦੀ ਡਰਾਫ਼ਟ ਪਬਲੀਕੇਸ਼ਨ ਕੀਤੀ ਜਾਵੇਗੀ ਅਤੇ ਮਿਤੀ 05 ਜਨਵਰੀ, 2024 ਨੂੰ ਇਸ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਡਰਾਫਟ ਪਬਲੀਕੇਸ਼ਨ ਤੋਂ ਪਹਿਲਾਂ ਪ੍ਰੀ-ਰੀਵਿਜ਼ਨ ਗਤੀਵਿਧੀਆ ਕੀਤੀਆਂ ਜਾ ਰਹੀਆਂ ਹਨ। ਜਿਸ ਅਨੁਸਾਰ ਮਿਤੀ 21 ਜੁਲਾਈ, 2023 ਤੋਂ ਬੀ. ਐੱਲ. ਓਜ਼ ਵੱਲੋਂ ਘਰ-ਘਰ ਜਾ ਕੇ ਫੋਟੋ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਹ ਵੈਰੀਫੀਕੇਸ਼ਨ ਮੋਬਾਇਲ ਐੱਪ ਰਾਹੀਂ ਆੱਨਲਾਈਨ ਕੀਤੀ ਜਾਵੇਗੀ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਬੀ. ਐੱਲ. ਓਜ਼ ਵੱਲੋਂ ਘਰ-ਘਰ ਜਾ ਕੇ ਫੋਟੋ ਵੋਟਰ ਸੂਚੀ ਦੀ ਕੀਤੀ ਜਾ ਰਹੀ ਵੈਰੀਫਿਕੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਚੋਣ ਹਲਕਿਆਂ ਦੇ ਸੁਪਰਵਾਇਜ਼ਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਮਨਿੰਦਰ ਕੌਰ, ਚੋਣ ਤਹਿਸੀਲਦਾਰ ਸ੍ਰੀ ਸ਼ੁਸ਼ੀਲ ਸ਼ਰਮਾ, ਚੋਣ ਕਾਨੂੰਨਗੋ ਸ੍ਰੀ ਦਿਲਬਾਗ਼ ਸਿੰਘ ਅਤੇ ਸੁਖਕੰਵਰਪਾਲ ਸਿੰਘ ਤੋਂ ਇਲਾਵਾ ਸਮੂਹ ਸੁਪਰਵਾਇਜ਼ਰ ਹਾਜ਼ਰ ਸਨ।
ਜਿਲ੍ਹਾ ਤਰਨਤਾਰਨ ਵਿੱਚ ਬੀ. ਐੱਲ. ਓਜ਼ ਵੱਲੋਂ ਘਰ ਘਰ ਜਾ ਕੇ ਸਰਵੇ ਕਰਨ ਦੀ ਰਫਤਾਰ ਦੂਸਰੇ ਜ਼ਿਲ੍ਹਿਆਂ ਮੁਕਾਬਲੇ ਬਹੁਤ ਧੀਮੀ ਹੈ, ਜਿਸ ਦਾ ਜਿਲ੍ਹਾ ਚੋਣ ਅਫਸਰ ਤਰਨ ਤਾਰਨ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਮੀਟਿੰਗ ਦੌਰਾਨ ਸਮੂਹ ਸੁਪਰਵਾਈਜ਼ਰਾਂ ਤੋਂ ਉਹਨਾਂ ਦੇ ਕੰਮ ਦੀ ਰਫਤਾਰ ਘੱਟ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਕੰਮ ਦੀ ਰਫਤਾਰ ਵਧਾਉਣ ਲਈ ਸਖਤ ਹਦਾਇਤ ਕੀਤੀ ਕਿ ਉਹ ਹਰ ਹਾਲਤ ਵਿੱਚ ਇਸ ਕੰਮ ਨੂੰ ਨਿਰਧਾਰਿਤ ਕੀਤੇ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਉਣਗੇ।ਉਹਨਾਂ ਜੇਕਰ ਕਿਸੇ ਬੀ. ਐੱਲ. ਓ ਜਾਂ ਸੁਪਰਵਾਈਜ਼ਰ ਨੂੰ ਮੁਸ਼ਕਿਲ ਆੳਂੁਦੀ ਹੈ ਤਾਂ ਜਿਲ੍ਹਾ ਚੋਣ ਦਫਤਰ ਦੇ ਕੰਪਿਊਟਰ ਪ੍ਰੋਗਰਾਮਰ ਸ੍ਰੀ ਹਰਪ੍ਰੀਤ ਸਿੰਘ ਨਾਲ (ਮੋਬਾਇਲ ਨੰਬਰ 78886-82180) ਸੰਪਰਕ ਕਰ ਸਕਦੇ ਹਨ।
————-