The sports competition of block Khadur Sahib under season-2 of Khedan Wattan Punjab Diyan started with a grand celebration at Government Senior Secondary School Mianwind. MLA Mr. Formal opening of the games by Dalbir Singh Tong
Publish Date : 04/09/2023
ਖੇੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਅਧੀਨ ਬਲਾਕ ਖਡੂਰ ਸਾਹਿਬ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਵਿਖੇ ਸ਼ਾਨੋ ਸੌਕਤ ਨਾਲ ਸ਼ੁਰੂ
ਵਿਧਾਇਕ ਸ੍ਰ. ਦਲਬੀਰ ਸਿੰਘ ਟੌਂਗ ਵੱਲੋਂ ਕੀਤਾ ਗਿਆ ਖੇਡਾਂ ਦਾ ਰਸਮੀਂ ਉਦਘਾਟਨ
ਤਰਨ ਤਾਰਨ, 03 ਸਤੰਬਰ :
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਅਧੀਨ ਜਿਲਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦਾ ਅਗਲਾ ਪੜਾਅ ਬਲਾਕ ਖਡੂਰ ਸਾਹਿਬ ਵਿਖੇ ਸ.ਸ.ਸ.ਸ.ਮੀਆਂਵਿੰਡ ਵਿੱਚ ਅੱਜ ਨੂੰ ਸ਼ਾਨੋ ਸੌਕਤ ਨਾਲ ਸ਼ੁਰੂ ਹੋਇਆ।
ਇਸ ਬਲਾਕ ਵਿੱਚ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਸ੍ਰ. ਦਲਬੀਰ ਸਿੰਘ ਟੌਂਗ ਹਲਕਾ ਬਾਬਾ ਬਕਾਲਾ ਵੱਲੋਂ ਕੀਤਾ ਗਿਆ। ਖੇਡਾਂ ਦਾ ਉਦਘਾਟਨ ਕਰਦੇ ਸਮੇਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਤੇ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਇੰਨਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕਰਨ। ਇਸ ਦਾ ਬਹੁਤ ਹਾਂ ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ।ਇਹਨਾਂ ਖੇਡਾਂ ਵਿੱਚ ਅੰਡਰ-14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਐਸ.ਡੀ.ਐਮ ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਜੀ ਅਤੇ ਬੀ.ਡੀ.ਪੀ.ਓ ਸ੍ਰ ਦਿਲਬਾਗ ਸਿੰਘ ,ਪੰਚਾਇਤ ਸੈਕਟਰੀ ਰਾਜਵੰਤ ਸਿੰਘ, ਬਿਕਰਮਜੀਤ ਸਿੰਘ ਅਤੇ ਰਣਜੀਤ ਸਿੰਘ ਚੀਮਾ ਵੱਲੋਂ ਉਚੇਚੇ ਤੌਰ ਤੇ ਪੁੱਜ ਕੇ ਖਾਸ ਤੌਰ ਤੇ ਖਿਡਾਰੀਆਂ ਨੂੰ ਮਿਲ ਕੇ ਬਲਾਕ ਪੱਧਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ ਅਤੇ ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਅਤੇ ਮੈਡਮ ਅਮਨਦੀਪ ਕੌਰ ਬਲਾਕ ਇੰਚਾਰਜ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕਾਂ ਵੱਲੋਂ ਹਲਕਾ ਵਿਧਾਇਕ ਸ੍ਰ. ਦਲਬੀਰ ਸਿੰਘ ਟੌਂਗ (ਹਲਕਾ ਬਾਬਾ ਬਕਾਲਾ) ਦਾ ਸਵਾਗਤ ਕੀਤਾ ਗਿਆ।ਸ.ਸ.ਸ.ਸ.ਮੀਆਂਵਿੰਡ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਐਥਲੈਟਿਕਸ(100ਮੀ) ਅੰਡਰ-17 (ਲੜਕੇ) ਵਿਚੋਂ ਪਹਿਲਾ ਸਥਾਨ ਸ.ਸ.ਸ.ਸ.ਕੰਗ ਨੇ ਪ੍ਰਾਪਤ ਕੀਤਾ
ਐਥਲੈਟਿਕਸ(100ਮੀ) ਅੰਡਰ-17 (ਲੜਕੀਆਂ) ਸ੍ਰੀ.ਗੁ.ਅ.ਦੇ.ਕੰ. ਖਡੂਰ ਸਾਹਿਬ ਨੇ ਪ੍ਰਾਪਤ ਕੀਤਾ
ਵਾਲੀਬਾਲ ਅੰਡਰ 14 (ਲੜਕੇ) (ਪਹਿਲਾ ਸਥਾਨ) ਬਾਬਾ ਦੀਪ ਸਿੰਘ ਪਬਲਿਕ ਸਕੂਲ ਕੰਗ ਨੇ ਪ੍ਰਾਪਤ ਕੀਤਾ
ਵਾਲੀਬਾਲ ਅੰਡਰ 17 (ਲੜਕੇ) (ਪਹਿਲਾ ਸਥਾਨ) ਸ.ਸ.ਸ.ਸ.ਵੇਂਈ ਪੂਈ ਨੇ ਪ੍ਰਾਪਤ ਕੀਤਾ
ਰੱਸਾ ਕੱਸੀ ਅੰਡਰ 14(ਲੜਕੇ) (ਪਹਿਲਾ ਸਥਾਨ) ਸ.ਸ.ਸ.ਸ. ਜਹਾਂਗੀਰ ਨੇ ਪ੍ਰਾਪਤ ਕੀਤਾ
ਰੱਸਾ ਕੱਸੀ ਅੰਡਰ 17 (ਲੜਕੇ) (ਪਹਿਲਾ ਸਥਾਨ) ਬਾਬਾ ਬਿਸ਼ਨ ਸਿੰਘ ਬਾਬਾ ਉੱਤਮ ਸਿੰਘ ਸੀਨੀ .ਸੈਕੰ.ਸ ਢੋਟਾ ਨੇ ਪ੍ਰਾਪਤ ਕੀਤਾ
ਖੋਹ-ਖੋਹ ਅੰਡਰ 14 (ਲੜਕੀਆਂ) (ਪਹਿਲਾ ਸਥਾਨ) ਸ.ਕੰ.ਸ.ਸ.ਸ.ਨਾਗੋਕੇ ਨੇ ਪ੍ਰਾਪਤ ਕੀਤਾ ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।