Close

Meeting regarding preventing stubble burning incidents

Publish Date : 06/09/2023

ਪਰਾਲੀ ਨੰ ਅੱਗ ਨਾ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ( ਸਟੱਬਲ ਬਰਨਿੰਗ) ਸਬੰਧੀ ਮੀਟਿੰਗ                                   

ਸਬ ਡਵੀਜਨ ਖਡੂਰ ਸਾਹਿਬ  ਨੂੰ ਕੀਤਾ ਜਾਵੇਗਾ ਅੱਗ ਮੁੱਕਤ — ਡਾ.ਦੀਪਕ ਭਾਟੀਆ 

ਤਰਨ ਤਾਰਨ 5 ਸਤੰਬਰ :    ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ( ਸਟੱਬਲ ਬਰਨਿੰਗ) ਦੀ ਮੀਟਿੰਗ ਉਪ ਮੰਡਲ ਮਜਿਸਟਰੇਟ ਡਾ.ਦੀਪਕ ਭਾਟੀਆ  ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਸ਼ੁਰੂਆਤ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਕੀਤੀ ਉਹਨਾਂ ਨੇ ਆਏ ਹੋਏ ਕਲੱਸਟਰ ਅਫਸਰ,ਨੋਡਲ ਅਫਸਰ ਅਤੇ ਮੱੁਖ ਮਹਿਮਾਨ  ਨੂੰ ਜੀ ਆਇਆਂ ਆਖਿਆ।ਉਹਨਾਂ ਨੇ ਕਲੱਸਟਰਾਂ,ਨੋਡਲ ਅਫਸਰਾਂ,ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀ ਆਪਣੀ ਸਬ ਡਵੀਜਨ ਖਡੂਰ ਸਾਹਿਬ ਨੂੰ ਅੱਗ ਮੁਕਤ ਕਰਨਾ ਹੈ,ਜਿਸ ਕਰਕੇ ਅਸੀ ਪਰਾਲੀ ਦੀਆਂ ਘਟਨਾਵਾਂ ਨੂੰ ਅੱਗ ਤੋ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਾਂ ਜਰੂਰੀ ਹੈ ਕਿ ਉਹ ਆਪਣੀ ਫਸਲੀ ਰਹਿੰਦ ਖਹੂੰਦ ਨੂੰ ਅੱਗ ਨਾ ਲਾਉਣ ਅਤੇ ਆਪਣੀ ਫਸਲੀ ਚੱਕਰ ਦੇ ਮੁਤਾਬਕ  ਹੈਪੀ ਸੀਡਰ,ਸੁਪਰ ਸੀਡਰ,ਸਮਾਰਟ ਸੀਡਰ,ਸਰਫੇਸ ਸੀਡਰ ਆਦਿ ਦੀ ਵਰਤੋ ਕਰਦੇ ਹੋਏ ਕਣਕ ਦੀ ਬਿਜਾਈ ਕਰਨ ਅਤੇ ਜ਼ੋ ਆਲੂ ਅਤੇ ਮਟਰ ਬੀਜਦੇ ਹਨ ਉਹ ਮਲਚਰ ਨਾਲ ਪਰਾਲੀ ਕੁਤਰਾ ਕਰਕੇ ਰਿਵਰਸੀਬਲ ਪਲਾਊ ਨਾਲ ਖੇਤਾ ਵਿੱਚ ਰਹਿੰਦ ਖਹੂੰਦ ਨੂੰ ਦਬਾਉਣ।ਉਪਰੰਤ ਖੇਤੀਬਾੜੀ ਅਫਸਰ ਡਾ. ਨਵਤੇਜ਼ ਸਿੰਘ ਜੀ ਨੇ ਸੰਬੋਧਨ ਕਰਦਿਆਂ   ATR     ਐਪ ਬਾਰੇ ਵਿਸਥਾਰ ਪੂਰਵਕ ਦੱਸਿਆਂ,ਉਹਨਾਂ ਦੱਸਿਆਂ ਕਿ ਸੈਟੇਲਾਈਟ ਰਾਹੀ ਜ਼ੋ ਵੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਂਵਾ  ATR Report Excel Sheet  ਰਾਹੀ ਸੰਬੰਧਤ ਨੋਡਲ ਅਫਸਰ ਨੂੰ ਆਉਣਗੀਆਂ,ਉਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਵਿਜਿਟ ਕਰਨਾ ਜਰੂਰੀ ਹੋਵੇਗਾ ਅਤੇ ਉਸ ਸੰਬੰਧੀ ਆਪਣੀ ਰਿਪੋਰਟ ਸੰਬੰਧਤ ਕਲੱਸਟਰ ਅਫਸਰ ਨੂੰ ਭੇਜਣੀ ਜਰੂਰੀ ਹੋਵੇਗੀ।ਉਹਨਾਂ ਨੇ ਖੇਤੀਬਾੜੀ ਵਿਭਾਗ ਦੀ ਐਪ  i- khet  ਬਾਰੇ ਵਿਸਥਾਰ ਪੂਰਵਕ ਦੱਸਿਆਂ ਅਤੇ ਕਿਹਾ ਕਿ ਇਸ ਐਪ ਦੇ ਵਰਤੋ ਨਾਲ ਫਸਲੀ ਰਹਿੰਦ ਖਹੂੰਦ ਸਾਂਭਨ ਵਾਲੀ ਮਸ਼ੀਨ ਕਿਰਾਏ ਤੇ ਲੈ ਸਕਦੇ ਹਨ।            ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਮੱੁਖ ਮਹਿਮਾਨ ਡਾ. ਦੀਪਕ ਭਾਟੀਆਂ  ਨੇ ਸਮੂਹ ਕਲੱਸਟਰ ਅਤੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਅਸੀ ਸਬ ਡਵੀਜਨ ਖਡੂਰ ਸਾਹਿਬ ਨੂੰ ਅੱਗ ਮੁਕਤ ਕਰਨਾ ਹੈ ਅਤੇ ਇਸ ਸੰਬੰਧੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾ ਨੂੰ ਰੋਕਣ ਵਾਸਤੇ ਅਲਾਟ ਕੀਤੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਉਸਦੀਆ ਫੋਟੋਆਂ,  Stubble Burning 2023 ਗਰੱੁਪ ਵਿੱਚ ਸਾਝੀਆਂ ਕੀਤੀਆਂ ਜਾਣ।ਉਹਨਾਂ ਨੇ ਹਦਾਇਤ ਕੀਤੀ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ  ATR     ਐਪ ਵਿੱਚ ਮਿਲਣ ਉਪਰੰਤ 24 ਘੰਟੇ ਦੇ ਅੰਦਰ ਅੰਦਰ ਵਿਜਿਟ ਕਰਕੇ ਰਿਪੋਰਟ ਸੰਬੰਧਤ ਕੱਲਸਟਰ ਅਫਸਰਾਂ ਨੂੰ ਭੇਜੀ ਜਾਵੇ,ਅਣਗਹਿਲੀ ਦੀ ਸੂਰਤ ਵਿੱਚ ਸੰਬੰਧਤ ਅਧਿਕਾਰੀ/ਕਰਮਚਾਰੀ ਜਿੰਮੇਵਾਰ ਹੋਵੇਗਾ।ਅਖੀਰ ਵਿੱਚ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਆਏ ਹੋਏ ਕਲੱਸਟਰ ਅਫਸਰ,ਨੋਡਲ ਅਫਸਰ ਦਾ ਧੰਨਵਾਦ ਕੀਤਾ।