Close

Baba Deep Singh Senior Secondary School Pahuwind Block Bhikkhiwind sports competition started

Publish Date : 06/09/2023

ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਵਿਖੇ  ਬਲਾਕ ਭਿੱਖੀਵਿੰਡ ਦੇ ਖੇਡ ਮੁਕਾਬਲੇ ਸ਼ਾਨੋ ਸੌਕਤ ਨਾਲ ਸ਼ੁਰੂ

ਤਰਨ ਤਾਰਨ, 05 ਸਤੰਬਰ :

ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ  ਦੀਆਂ ਖੇਡਾਂ ਬਲਾਕ ਭਿੱਖੀਵਿੰਡ ਵਿਖੇ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਵਿੱਚ ਅੱਜ ਸ਼ਾਨੋ ਸੌਕਤ ਨਾਲ ਸ਼ੁਰੂ ਹੋਈਆਂ। ਇਸ ਬਲਾਕ ਵਿੱਚ ਖੇਡਾਂ ਦਾ ਉਦਘਾਟਨ ਡੀ.ਐਸ.ਪੀ ਸ੍ਰ. ਪ੍ਰੀਤਇੰਦਰ ਸਿੰਘ ਵੱਲੋਂ ਕੀਤਾ ਗਿਆ।ਖੇਡਾਂ ਦਾ ਉਦਘਾਟਨ ਕਰਦੇ ਸਮੇਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਤੇ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕਰਨ। ਇਸ ਦਾ ਬਹੁਤ  ਹਾਂ–ਪੱਖੀ ਅਸਰ ਦੇਖਣ ਨੂੰ ਮਿਿਲਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ। ਇਹਨਾਂ ਖੇਡਾਂ ਵਿੱਚ ਅੰਡਰ-14, 17, 21, 21-40, 41-55,  56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਡੀ.ਐਸ.ਪੀ ਸ੍ਰ. ਪ੍ਰੀਤਇੰਦਰ ਸਿੰਘ , ਕੈਪਟਰ ਬਲਵੰਤ ਸਿੰਘ ,ਐਸ. ਐਚ. ਓ ਬਲਜਿੰਦਰ ਸਿੰਘ , ਏ ਐਸ ਆਈ ਹਰਜੀਤ ਸਿੰਘ ਐਥਲੈਟਿਕਸ ਕੋਚ ਅਤੇ ਜੌਰਜਪਾਲ ਸਿੰਘ ਪ੍ਰਿੰਸੀਪਲ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ  ਵੱਲੋਂ ਉਚੇਚੇ ਤੌਰ ਤੇ ਪੁੱਜ ਕੇ ਖਾਸ ਤੌਰ ਤੇ ਖਿਡਾਰੀਆਂ ਨੂੰ ਮਿਲ ਕੇ ਬਲਾਕ ਪੱਧਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਮੈਡਮ ਸਤਵੰਤ ਕੌਰ ਜਿਲਾ ਖੇਡ ਅਫਸਰ ਤਰਨ ਤਾਰਨ,  ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ , ਸ੍ਰ.ਸੰਦੀਪ ਸਿੰਘ  ਬਲਾਕ ਇੰਚਾਰਜ ਭਿੱਖੀਵਿੰਡ , ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕਾਂ ਵੱਲੋਂ ਡੀ.ਐਸ.ਪੀ ਸ੍ਰ. ਪ੍ਰੀਤਇੰਦਰ ਸਿੰਘ ਦਾ ਸਵਾਗਤ ਕੀਤਾ ਗਿਆ।
ਬਾਬਾ ਦੀਪ ਸਿੰਘ ਸੀ.ਸੈ.ਸ.ਪਹੂਵਿੰਡ ਵਿਖੇ ਐਥਲੈਟਿਕਸ, ਫੁੱਟਬਾਲ, ਖੋ-ਖੋ,ਵਾਲੀਬਾਲ ,ਕਬੱਡੀ, ਰੱਸਾ-ਕੱਸੀ  ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।