Close

District Vaccination Officer Dr.Virinderpal Kaur Routine Immunization and VPD Serviless training was conducted in District.

Publish Date : 11/09/2023

ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਵੱਲੋ ਜਿਲ੍ਹੇ ਵਿੱਚ ਰੂਟੀਨ ਇੰਮੂਨਾਈਜੇਸ਼ਨ ਅਤੇ ਵੀ.ਪੀ.ਡੀ. ਸਰਵੀਲੈਸ ਦੀ ਟ੍ਰੇਨਿੰਗ ਕਰਵਾਈ ਗਈ ।

ਤਰਨ ਤਾਰਨ 8 ਸਤੰਬਰ : ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ , ਡਾ. ਇਸ਼ਤਾ ਸਰਵੀਲੈਸ ਅਫਸਰ WHO, ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ,  ਡਾ. ਮਨਪ੍ਰੀਤ ਕੌਰ ਮੈਡੀਕਲ ਅਫਸਰ ਵੱਲੋ ਰੂਟੀਨ ਇੰਮੂਨਾਈਜੇਸ਼ਨ ਅਤੇ ਵੀ.ਪੀ.ਡੀ. ਸਰਵੀਲੈਸ ਦੀ ਟ੍ਰੇਨਿੰਗ ਕਰਵਾਈ ਗਈ । ਟ੍ਰੇਨਿੰਗ ਦੇ ਦੂਸਰੇ ਬੈਚ ਵਿੱਚ ਸੀ.ਐਚ.ਸੀ. ਝਬਾਲ, ਖੇਮਕਰਨ, ਕਸੇਲ ਦੇ ਸਟਾਫ ਏ.ਐਨ.ਐਮ. ਐਲ.ਐਚ.ਵੀ. ਮ.ਪ.ਹ.ਵ. (ਮੇਲ) ਅਤੇ ਐਸ.ਆਈ. ਵਰਕਰਾ ਵੱਲੋ ਭਾਗ ਲਿਆ ਗਿਆ । ਸਾਰੇ ਫੀਲਡ ਸਟਾਫ ਨੂੰ ਟੀਕਾਕਰਨ ਦੇ ਸ਼ੈਸ਼ਨ ਪਲੈਨਿੰਗ, ਵੈਕਸੀਨ ਪਲੈਨਿੰਗ ਅਤੇ ਕੋਲਡ ਚੈਨ ਦਾ ਪ੍ਰਬੰਧ ਅਤੇ ਰੱਖ ਰਖਾਵ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ । ਜਿਲ੍ਹਾ ਟੀਕਾਕਰਨ ਅਫਸਰ ਨੇ ਕਿਹਾ ਗਿਆ ਕਿ ਸਰਕਾਰ ਦੇ ਦਿੱਤੇ ਹੋਏ ਟੀਚੇ ਦੇ ਅਨੁਸਾਰ  ਰੂਟੀਨ ਇੰਮੂਨਾਈਜੇਸ਼ਨ ਹਰ ਮਹੀਨੇ 95# ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਲਈ ਹਰ ਸਬ ਸੈਟਰ ਅਤੇ ਉਸ ਦੇ ਅਧੀਨ ਆਉਦੇ ਪਿੰਡਾ ਦੇ ਵਿੱਚ ਵੱਧ ਤੋ ਵੱਧ ਸ਼ੈਸ਼ਨ ਪਲੈਨ ਕਰਕੇ ਮਿਸ਼ਨ ਇੰਦਰਧੁਨਸ਼ ਕੰਪੇਨ ਤਹਿਤ ਹਰ ਪਿੰਡ ਦੇ ਵਿੱਚ 0—5 ਸਾਲ ਦੇ ਬੱਚਿਆ ਦਾ ਟੀਕਾਕਰਨ ਖਾਸ ਕਰਕੇ ਹਾਈ ਰਿਸਕ, ਸੰਘਣੀ ਅਬਾਦੀ, ਭੱਠੇ , ਪਿੰਡ ਦੇ ਬਾਹਰ ਪੈਦੀਆ ਝੂੱਗੀਆ ਝੋਪੜੀਆ ਦੇ ਵਿੱਚ ਲੱਗਣ ਵਾਲੇ ਬੱਚਿਆ ਦਾ 0—5 ਸਾਲ ਦੇ ਬੱਚਿਆ ਦਾ  BCG, Hepa-B , MR 1st , PCV , IPV 3  MR 2nd and Penti 1 and 3 , DPT 5 year, Td 10 Year  and Td 16 Year, OPV)  ਮੁਕੰਮਲ ਟੀਕਾਕਰਨ ਕਰਵਾਇਆ ਜਾਵੇ। ਡਾ। ਇਸ਼ਿਤਾ ਸਰਵੀਲੈਂਨਸ  ਮੈਡੀਕਲ ਅਫਸਰ ਵੱਲੋ VPD,  AFP , Measle Rubella Elemination 2023 ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਧ ਤੋ ਵੱਧ ਫੀਵਰ ਰੈਸ਼ ਦੇ ਕੇਸ ਰਿਪੋਰਟ ਕਰਨ ਵਾਸਤੇ ਕਿਹਾ ਗਿਆ।ਇਸ ਮੋਕੇ ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ, ਡਾ. ਸਿਮਰਨ ਜਿਲ੍ਹਾ ਐਪੀਡਿਮੋਲੋਜਿਸਟ, ਸ੍ਰੀ ਸੁਖਦੇਵ ਸਿੰਘ ਮਾਸ ਮੀਡੀਆ ਅਫਸਰ , ਸ੍ਰੀਮਤੀ ਰਣਜੀਤ ਕੌਰ ਐਲ.ਐਚ.ਵੀ. ਅਤੇ ਸੰਦੀਪ ਸਿੰਘ ਕੰਪਿਊਟਰ ਅਸੀਸਟੈਟ ਆਦਿ ਹਾਜਰ ਸਨ ।