The Health Department actively participated in the “Swachhta Hi Seva Abhiyan”.
ਤਰਨ ਤਾਰਨ 01 ਅਕਤੂਬਰ : ਸਿਹਤ ਵਿਭਾਗ ਤਰਨਤਾਰਨ ਵਲੋਂ “ਸਵੱਛਤਾ ਹੀ ਸੇਵਾ ਅਭਿਆਨ” ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਤਰਨਤਾਰਨ ਵਲੋਂ ਅੱਜ ਮਿਤੀ 1 ਅਕਤੂਬਰ 2023 ਨੂੰ “ਸਵੱਛਤਾ ਹੀ ਸੇਵਾ ਅਭਿਆਨ” ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਰਾਏ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਅਨੂਸਾਰ ਜਿਲਾ੍ਹ ਪ੍ਰਸ਼ਾਸ਼ਨ ਦੀ ਯੋਗ ਅਗਵਾਹੀ ਹੇਠਾਂ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਇਹ ਅਭਿਆਨ ਬਹੁਤ ਹੀ ਕਾਮਯਾਬੀ ਨਾਲ ਚਲਾਇਆ ਗਿਆ ਹੈ। ਇਸ ਅਭਿਆਨ ਦੌਰਾਣ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਐਪੀਡਿਮੋਲੋਜਿਸਟ ਡਾ ਰਣਦੀਪ ਸਿੰਘ ਵਲੋਂ ਜਿਲੇ੍ਹ ਭਰ ਦੇ ਸਾਰੇ ਸਿਹਤ ਕੇਂਦਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਹੀ ਇਸ ਅਭਿਆਨ ਸੰਬਧੀ ਤਿਆਰੀਆਂ ਕਰਵਾਈਆਂ ਜਾ ਰਹੀਆਂ ਸਨ, ਜੋ ਕਿ ਅੱਜ ਬਹੁਤ ਹੀ ਕਾਮਯਾਬੀ ਨਾਲ ਇਹ ਅਭਿਆਨ ਮੁਕੰਮਲ ਹੋਇਆ ਹੈ। ਇਸ ਅਭਿਆਨ ਵਿਚ ਸਹਾਇਕ ਸਿਵਲ ਸਰਜਨ ਡਾ ਦੇਵੀਬਾਲਾ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਿਪਟੀ ਮੈਡੀਕਲਨ ਕਮਿਸ਼ਨਰ ਡਾ ਸੰਦੀਪ ਸਿੰਘ ਕਾਲੜਾ, ਜਿਲਾ੍ਹ ਸਿਹਤ ਅਫਸਰ ਡਾ ਸੁਖਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਕੰਲਲਜੀਤ ਸਿੰਘ, ਡਾ ਸਤਿੰਦਰ ਭਗਤ, ਡਾ ਰਾਜੂ ਚੌਹਾਨ, ਡਾ ਪੱਡਾ, ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਨਰਸਿੰਗ ਸਿਸਟਰ ਕੁਲਵੰਤ ਕੌਰ, ਸਿਮਰਨ ਸਿਮੀਂ ਸਮੇਤ ਸਮੂਹ ਮੈਡੀਕਲ ਅਫਸਰਾਂ, ਸਟਾਫ ਨਰਸਾਂ, ਫਾਰਮਾਂਸਿਸਟਾਂ, ਸੀ.ਐਚ.ਓ., ਪੈਰਾਮੈਡੀਕਲ ਸਟਾਫ, ਸਹਾਇਕ ਸਟਾਫ ਅਤੇ ਆਸ਼ਾ ਵਰਕਰਾਂ ਨੇ ਵੀ ਹਿੱਸਾ ਲਿਆ।