Close

State level wrestling tournament under the 2023 of Khedan Wattan Punjab Diyan by Punjab Government and Sports Department

Publish Date : 23/10/2023
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ
 
ਤਰਨ ਤਾਰਨ 21 ਅਕਤੂਬਰ :   ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜਿਲ੍ਹਾ ਤਰਨ ਤਾਰਨ ਵਿੱਚ  ਪੰਜਵੇਂ ਦਿਨ ਖੇਡਾਂ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ 14 ਸਾਲ ਤੋਂ ਘੱਟ ਉਮਰ ਵਰਗ ਤੋਂ ਲੈਕੇ 65 ਸਾਲ ਤੋਂ ਉੱਪਰ ਤੱਕ ਦੇ ਸਾਰੇ ਉਮਰ ਵਰਗਾਂ ਵਿੱਚ  ਤਕਰੀਬਨ 1600 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ । ਇਹਨਾਂ ਖੇਡਾਂ ਵਿੱਚ  ਖਿਡਾਰੀਆਂ ਨੇ ਕੁਸ਼ਤੀ ਫ੍ਰੀ ਸਟਾਇਲ ਅਤੇ ਗ੍ਰੀਕੋ ਰੋਮਨ ਸਟਾਇਲ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕੀਤਾ।ਇਸ ਦਾ ਬਹੁਤ  ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ।ਇਹਨਾਂ ਖੇਡਾਂ ਵਿੱਚ ਅੰਡਰ –14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ।ਅੱਜ ਪੰਜਵੇਂ ਦਿਨ ਇੰਟਰਨੈਸ਼ਨਲ ਐਥਲੀਟ ਸ਼੍ਰੀ ਤਰਸੇਮ ਮਸੀਹ ਡੀ.ਐਸ.ਪੀ ਸਿਟੀ ਤਰਨ ਤਾਰਨ ਅਤੇ ਰਿਟਾਇਰਡ ਜਿਲ੍ਹਾ ਖੇਡ ਅਫਸਰ ਸ਼੍ਰੀਮਤੀ ਕੈਲਾਸ਼ ਚੀਮਾ ਨੇ ਕੁਸ਼ਤੀਆਂ ਸ਼ੁਰੂ ਕਰਵਾ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਫ੍ਰੀ ਸਟਾਇਲ ਕੁਸ਼ਤੀ ਦੇ ਜੈਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ । ਫ੍ਰੀ ਸਟਾਇਲ ਕੁਸ਼ਤੀ ਵਿੱਚ ਅੰਡਰ 23 ਦੇ 57 ਕਿਲੋ ਭਾਰ ਵਰਗ ਵਿੱਚ ਗਗਨਦੀਪ ਵਿਰਕ ਜਲੰਧਰ ਨੇ ਪਹਿਲਾ ਸਥਾਨ, ਸਾਹਿਲ ਕੁਮਾਰ ਗੁਰਦਾਸਪੁਰ ਨੇ ਦੂਸਰਾ ਸਥਾਨ , ਦਿਲਪ੍ਰੀਤ ਸਿੰਘ ਅੰਮ੍ਰਿਤਸਰ ਅਤੇ ਪ੍ਰਿੰਸ ਕਪੂਰਥਲਾ ਨੇ ਤੀਸਰਾ ਸਥਾਨ ਹਾਸਲ ਕੀਤਾ ।  61 ਕਿਲੋ ਭਾਰ ਵਰਗ ਵਿੱਚ ਸਾਹਿਲ ਅੰਮ੍ਰਿਤਸਰ ਪਹਿਲਾ, ਰੋਬਨ ਸਿੰਘ ਤਰਨ ਤਾਰਨ ਦੂਸਰਾ , ਨਵਦੀਪ ਸਿੰਘ ਫਰੀਦਕੋਟ ਅਤੇ ਕੁਲਦੀਪ ਭਾਰਦਵਾਜ ਰੋਪੜ ਨੇ ਤੀਸਰਾ ਸਥਾਨ ਹਾਸਲ ਕੀਤਾ । 65 ਕਿਲੋ ਭਾਰ ਵਰਗ ਵਿੱਚ ਕ੍ਰਿਸ਼ਨ ਕੁਮਾਰ ਮੋਹਾਲੀ ਪਹਿਲਾ, ਜਤਿਨ ਸਿੰਘ ਪਠਾਨਕੋਟ, ਪ੍ਰਭਕੀਰਤ ਸਿੰਘ ਅੰਮ੍ਰਿਤਸਰ ਤੇ ਹੀਰਾ ਲਾਲ ਫਤਿਹਗੜ੍ਹ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ । 70 ਕਿਲੋ ਭਾਰ ਵਰਗ ਵਿੱਚ ਅਵਿਸ਼ੇਕ ਰੋਪੜ ਪਹਿਲਾ, ਨਵਦੀਪ ਪਟਿਆਲਾ ਦੂਸਰਾ , ਅਕਰਮ ਨਜੀਰ ਮਲੇਰਕੋਟਲਾ ਤੇ ਮਨੀ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ । 74 ਕਿਲੋ ਭਾਰ ਵਰਗ ਵਿੱਚ ਵਿਸ਼ਾਲ ਕੁਮਾਰ ਕਪੂਰਥਲਾ , ਵਿਜੈ ਪਾਲ ਤਰਨ ਤਾਰਨ , ਹੈਪੀ ਜੋਇਲ ਮਲੇਰਕੋਟਲਾ ਤੇ ਹਰਵਿੰਦਰ ਜਲੰਧਰ ਜੈਤੂ ਰਹੇ । ਇਸੇ ਤਰ੍ਹਾ 79 ਕਿਲੋ ਵਿੱਚ ਅਮਰਿੰਦਰ ਸਿੰਘ, ਪਵਨਦੀਪ ਰਾਣਾ, ਦਵਿੰਦਰ ਸਿੰਘ, ਅੰਕੁਸ਼ ਜੈਤੂ ਰਹੇ । 86 ਕਿਲੋ ਵਿੱਚ ਮੁਹੰਮਦ ਸਾਹਿਲ, ਸਰਵਜੋਤ ਸਿੰਘ, ਰਾਜਬੀਰ ਸਿੰਘ ਤੇ ਮੋਹਿਤ ਸੋਨੀ ਨੇ ਕ੍ਰਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ । 92 ਕਿਲੋ ਭਾਰ ਵਰਗ ਵਿੱਚ ਕਰਨਜੀਤ ਸਿੰਘ, 97 ਕਿਲੋ ਭਾਰ ਵਰਗ ਵਿੱਚ ਕਰਨ ਪਠਾਨੀਆ, 125 ਕਿਲੋ ਭਾਰ ਵਰਗ ਵਿੱਚ ਗੁਰਕੀਰਤ ਸਿੰਘ ਪੰਜਾਬ ਚੈਂਪੀਅਨ ਬਣੇ । ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਬਾਕੀ ਖਿਡਾਰੀਆਂ ਨੂੰ ਸਖਤ ਮਿਹਨਤ ਕਰਕੇ ਜਿੱਤਣ ਦੀ ਪ੍ਰੇਰਨਾ ਦਿੱਤੀ । । ਇਸ ਮੌਕੇ ਬਲਜੀਤ ਸਿੰਘ ਲੇਖਾਕਾਰ, ਕੁਲਦੀਪ ਕੌਰ ਸਟੈਨੋ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਕੁਲਵਿੰਦਰ ਸਿੰਘ ਐਥਲੈਟਿਕਸ ਕੋਚ, ਕਬੱਡੀ ਕੋਚ ਗੁਰਜੀਤ ਸਿੰਘ,ਰਣਜੀਤ ਸਿੰਘ ਤੇ ਸੁਖਜੀਤ ਕੌਰ ਪੀ ਟੀ ਆਈ ਅਤੇ ਸਿਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਕਰਮਚਾਰੀ ਆਦਿ ਹਾਜਰ ਹੋਏ। ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।