A district task force meeting was held
Publish Date : 05/12/2023
ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ
ਤਰਨ ਤਾਰਨ 30 ਨਵੰਬਰ : ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਹੋਈ। ਇਸ ਮੀਟਿੰਗ ਵਿੱਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ , ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ, ਡਾ: ਇਸ਼ਤਾ ਸਰਵੀਲੈਸ ਅਫਸਰ, ਡਾ ਸਿਮਰਨ ਜਿਲ੍ਹਾਂ ਐਪੀਡਿਮੋਲੋਜਿਸਟ, ਸ੍ਰੀ ਸੁਖਦੇਵ ਸਿੰਘ ਰੰਧਾਵਾ ਜਿਲ੍ਹਾ ਮਾਸ ਮੀਡੀਆ ਅਫਸਰ ਅਤੇ ਵੱਖ ਵੱਖ ਵਿਭਾਗਾ ਦੇ ਨੁਮਾਇੰਦਿਆਂ ਨੇ ਜਿਲ੍ਹਾ ਵਿਕਾਸ ਅਤੇ ਪੰਚਾਇਤੀ ਅਫਸਰ, ਸਿੱਖਿਆ ਅਫਸਰ, ਪ੍ਰੋਗਰਾਮ ਅਫਸਰ ਆਈ.ਸੀ.ਡੀ.ਐਸ. ਲੇਬਰ ਇੰਸਪੈਕਟਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਸ਼ਾਮਲ ਹੋਏ ।ਮੀਟਿੰਗ ਦਾ ਮੁੱਖ ਏਜੰਡਾ ਪਲਸ ਪੋਲਿਉ, ਮਿਸ਼ਨ ਇੰਦਰਧੁਨਸ਼ 5.0 ਮੀਜਲ ਰੁਬੇਲਾ ਅਤੇ ਰੂਟੀਨ ਇੰਮੁਨਾਈਜੇਸ਼ਨ ਸੀ ਅਤੇ ਮਾਨਯੋਗ ਡਿਪਟੀ ਕਮਿਸ਼ਨ ਸ੍ਰੀ ਸੰਦੀਪ ਕੁਮਾਰ ਜੀ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਕਿਹਾ ਜਿੰਨਾ ਬਲਾਕਾ ਦਾ BCG,Hepa-B,MR1st, MR2nd, Penta 1st, Penta2nd , IVP ਆਦਿ ਵੈਕਸੀਨ ਦਾ ਟਾਰਗੇਟ ਘੱਟ ਹੈ , ਉਹ ਜਲਦੀ ਤੋ ਜਲਦੀ ਆਪਣੇ ਆਪਣੇ ਬਲਾਕਾ ਦਾ ਟਾਰਗੇਟ ਪੂਰਾ ਕਰ ਲੈਣ।ਉਹਨਾ ਦੱਸਿਆ ਕਿ ਪਲਸ ਪੋਲਿਓ 10 ਦਸੰਬਰ 2023 ਨੂੰ ਮਨਾਇਆ ਜਾਣਾ ਹੈ ਅਤੇ ਹੁਣ ਤੋ ਹੀ ਪਲਸ ਪੋਲਿਓ ਦੀ ਤਿਆਰੀ ਸ਼ੁਰੂ ਕਰਨ ਲਈ ਕਿਹਾ ਅਤੇ ਪਲਸ ਪੋਲਿਓ ਦੀਆ ਵੱਧ ਤੋ ਵੱਧ ਗਤੀਵਿਧੀਆਂ ਕਰਨ ਲਈ ਕਿਹਾ ਗਿਆ।
ਸਿਵਲ ਸਰਜਨ ਤਰਨ ਤਾਰਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਇੰਨਟੈਸਾਈਫਾਈਡ ਮਿਸ਼ਨ ਇੰਦਰਧੁਨਸ਼ 5.0 ਦੋਰਾਨ 0-5 ਸਾਲ ਦੇ ਬੱਚਿਆ ਦਾ ਟੀਕਾਕਰਨ ਕਰਵਾਇਆ ਜਾਣਾ ਹੈ । ਉਹਨਾ ਨੇ ਸਾਰੇ ਸੀਨੀਅਰ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਤੀਸਰੇ ਤੇ ਆਖਰੀ ਰਾਂਊਡ ਵਿੱਚ ਜਿੰਨਾ ਬਲਾਕਾ ਦਾ ਟਾਰਗੇਟ ਘੱਟ ਹੈ ਉਹ ਇਸ ਰਾਊਡ ਦੋਰਾਨ ਵੱਧ ਤੋ ਵੱਧ ਬੱਚਿਆ ਅਤੇ ਗਰਭਵਤੀ ਔਰਤਾ ਦਾ ਟੀਕਾਕਰਨ ਕਰਕੇ ਆਪਣੇ ਆਪਣੇ ਬਲਾਕ ਦਾ ਟਾਰਗੇਟ ਪੂਰਾ ਕਰਨ ।
ਜਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇੰਨਟੈਸਫਾਈਡ ਮਿਸ਼ਨ ਇੰਦਰਧੁਨਸ਼ਨ 5.0 ਦੇ ਪ੍ਰੋਗਰਾਮ ਤਹਿਤ ਜਿਹੜੇ ਬੱਚੇ ਟੀਕਾਕਰਨ ਤੋ ਵਾਝੇ ਰਹਿ ਗਏ ਹਨ ਉਹਨਾ ਦਾ ਟੀਕਾਕਰਨ ਪਹਿਲ ਦੇ ਅਧਾਰ ਤੇ ਕਰਵਾਇਆ ਜਾਣਾ ਹੈ । ਇਸ ਦੇ ਨਾਲ ਹੀ ਉਹਨਾ ਨੇ ਦੱਸਿਆ ਕਿ ਯੂ^ਵਿਨ ਪੋਰਟਲ ਰਾਹੀ ਸਿਹਤ ਵਿਭਾਗ ਦੇ ਮੁਲਾਜਮਾ ਕੋਲ ਆਪਣੇ ਖੇਤਰ ਦੇ ਟੀਕਾਕਰਨ ਲਈ ਯੋਗ ਬੱਚਿਆ ਅਤੇ ਗਰਭਵਤੀ ਅੋਰਤਾ ਦਾ ਪੂਰਾ ਰਿਕਾਰਡ ਹੋਵੇਗਾ ।